Ishan Kishan: ਇੰਡੀਅਨ ਪ੍ਰੀਮੀਅਰ ਲੀਗ 'ਚ ਪੰਜ ਵਾਰ ਦੀ ਆਈ.ਪੀ.ਐੱਲ. ਖਿਤਾਬ ਚੈਂਪੀਅਨ ਟੀਮ ਮੁੰਬਈ ਇੰਡੀਅਨਜ਼ ਦੇ ਵਿਕਟਕੀਪਰ ਅਤੇ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ।



ਫਿਲਹਾਲ ਇਹ ਖਿਡਾਰੀ ਲੰਬੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਿਹਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅਨੁਸ਼ਾਸਨਹੀਣਤਾ ਕਾਰਨ ਈਸ਼ਾਨ ਕਿਸ਼ਨ ਨੂੰ ਕੇਂਦਰੀ ਕਰਾਰ ਤੋਂ ਹਟਾ ਦਿੱਤਾ ਹੈ।



ਬੀਸੀਸੀਆਈ ਨੇ ਟੀਮ ਇੰਡੀਆ ਦੇ ਸਾਬਕਾ ਮੁੱਖ ਕੋਚ ਰਾਹੁਲ ਦ੍ਰਾਵਿੜ ਦੇ ਸੁਝਾਅ ਨੂੰ ਨਜ਼ਰਅੰਦਾਜ਼ ਕਰਨ ਲਈ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਸੀ।



ਸੋਸ਼ਲ ਮੀਡੀਆ ਅਤੇ ਰਿਪੋਰਟਾਂ ਦੀ ਮੰਨੀਏ ਤਾਂ ਨੇਪਾਲ ਕ੍ਰਿਕਟ ਬੋਰਡ ਨੇ ਖੱਬੇ ਹੱਥ ਦੇ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਨੂੰ ਨੇਪਾਲ ਦੀ ਰਾਸ਼ਟਰੀ ਕ੍ਰਿਕਟ ਟੀਮ ਦਾ ਕਪਤਾਨ ਬਣਨ ਦੀ ਪੇਸ਼ਕਸ਼ ਕੀਤੀ ਹੈ।



ਅਜਿਹੇ 'ਚ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਜੇਕਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਉਸ ਨੂੰ ਟੀਮ ਇੰਡੀਆ ਦੇ ਸੈਂਟਰਲ ਕੰਟਰੈਕਟ 'ਚ ਸ਼ਾਮਲ ਨਹੀਂ ਕਰਦਾ ਅਤੇ



ਇਸ ਸੈਸ਼ਨ 'ਚ ਰਣਜੀ ਟਰਾਫੀ 'ਚ ਬਿਹਤਰ ਪ੍ਰਦਰਸ਼ਨ ਦੇ ਬਾਵਜੂਦ ਉਸ ਨੂੰ ਟੀਮ 'ਚ ਜਗ੍ਹਾ ਨਹੀਂ ਮਿਲਦੀ। ਫਿਰ ਉਹ ਨੇਪਾਲ ਜਾਣ ਦਾ ਫੈਸਲਾ ਕਰ ਸਕਦੇ ਹਨ।



ਪਟਨਾ ਦੇ ਰਹਿਣ ਵਾਲੇ ਈਸ਼ਾਨ ਕਿਸ਼ਨ ਨੇ ਭਾਰਤੀ ਕ੍ਰਿਕਟ ਟੀਮ ਲਈ ਦੋ ਟੈਸਟ ਮੈਚ ਖੇਡੇ ਹਨ ਅਤੇ ਇਸ ਦੌਰਾਨ ਉਸ ਨੇ ਤਿੰਨ ਪਾਰੀਆਂ ਵਿੱਚ 78 ਦੌੜਾਂ ਬਣਾਈਆਂ ਹਨ।



ਟੈਸਟ ਕ੍ਰਿਕਟ ਵਿੱਚ ਉਸ ਦੀ ਬੱਲੇਬਾਜ਼ੀ ਔਸਤ 78.0 ਹੈ। ਟੀਮ ਇੰਡੀਆ ਦੇ ਈਸ਼ਾਨ ਕਿਸ਼ਨ ਨੇ 27 ਵਨਡੇ ਮੈਚਾਂ 'ਚ ਹਿੱਸਾ ਲਿਆ ਹੈ ਅਤੇ 42.41 ਦੀ ਔਸਤ ਅਤੇ 102 ਤੋਂ ਜ਼ਿਆਦਾ ਸਟ੍ਰਾਈਕ ਰੇਟ ਨਾਲ 913 ਦੌੜਾਂ ਬਣਾਈਆਂ ਹਨ।



ਇਸ ਦੌਰਾਨ ਈਸ਼ਾਨ ਨੇ ਵਨਡੇ ਕ੍ਰਿਕਟ 'ਚ ਦੋਹਰਾ ਸੈਂਕੜਾ ਵੀ ਲਗਾਇਆ ਹੈ।



ਈਸ਼ਾਨ ਨੇ ਟੀਮ ਇੰਡੀਆ ਲਈ 32 ਟੀ-20 ਮੈਚਾਂ 'ਚ 25 ਤੋਂ ਜ਼ਿਆਦਾ ਦੀ ਬੱਲੇਬਾਜ਼ੀ ਔਸਤ ਨਾਲ 796 ਦੌੜਾਂ ਬਣਾਈਆਂ ਹਨ ਅਤੇ ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 125 ਦੇ ਕਰੀਬ ਰਿਹਾ ਹੈ।