MS Dhoni Retires From IPL: ਸਾਬਕਾ ਕਪਤਾਨ ਅਤੇ ਮਹਾਨ ਬੱਲੇਬਾਜ਼ ਐਮਐਸ ਧੋਨੀ ਨੇ ਆਈਪੀਐਲ ਤੋਂ ਸੰਨਿਆਸ ਲੈ ਲਿਆ ਹੈ। ਉਹ ਹੁਣ ਚੇਨਈ ਸੁਪਰ ਕਿੰਗਜ਼ ਦੇ ਮੈਂਟਰ ਬਣ ਗਏ ਹਨ।

Published by: ABP Sanjha

ਚੇਨਈ ਸੁਪਰ ਕਿੰਗਜ਼ ਨੇ ਐਮਐਸ ਧੋਨੀ ਦੇ ਮੈਂਟਰ ਬਣਨ ਅਤੇ ਆਈਪੀਐਲ ਤੋਂ ਸੰਨਿਆਸ ਦੀ ਜਾਣਕਾਰੀ ਸਾਂਝੀ ਕੀਤੀ ਹੈ।

Published by: ABP Sanjha

ਦਰਅਸਲ, ਅੱਜ (ਮੰਗਲਵਾਰ) ਨੂੰ ਆਈਪੀਐਲ ਦੀਆਂ ਸਾਰੀਆਂ ਟੀਮਾਂ ਨੇ ਆਪਣੇ ਰਿਲੀਜ਼ ਕੀਤੇ ਅਤੇ ਰਿਟੇਨ ਕੀਤੇ ਖਿਡਾਰੀਆਂ ਦੀ ਸੂਚੀ ਜਾਰੀ ਕਰਨੀ ਸੀ।

Published by: ABP Sanjha

ਚੇਨਈ ਨੇ ਰਿਟੇਨਸ਼ਨ ਸੂਚੀ ਜਾਰੀ ਕਰਨ ਤੋਂ ਪਹਿਲਾਂ, ਐਮਐਸ ਧੋਨੀ ਦੇ ਰਿਟਾਇਰਮੈਂਟ ਲੈਣ ਅਤੇ ਟੀਮ ਦੇ ਮੈਂਟਰ ਬਣਨ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ।

Published by: ABP Sanjha

ਧੋਨੀ ਨੇ ਆਈਪੀਐਲ 2026 ਵਿੱਚ ਇੱਕ ਵੀ ਮੈਚ ਨਹੀਂ ਖੇਡਿਆ ਸੀ, ਪਰ ਉਹ ਟੀਮ ਦੇ ਨਾਲ ਮੈਦਾਨ ਵਿੱਚ ਆਉਂਦੇ ਸੀ, ਅਤੇ ਪ੍ਰਸ਼ੰਸਕ ਉਨ੍ਹਾਂ ਦੀ ਇੱਕ ਝਲਕ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸਟੇਡੀਅਮ ਵਿੱਚ ਇਕੱਠੇ ਹੁੰਦੇ ਸੀ।

Published by: ABP Sanjha

ਹਾਲਾਂਕਿ, ਮਾਹੀ ਨੇ ਪਿਛਲੇ ਸੀਜ਼ਨ ਵਿੱਚ ਇੱਕ ਵੀ ਮੈਚ ਨਹੀਂ ਖੇਡਿਆ। ਹੁਣ, ਉਹ ਵਿਦਾਇਗੀ ਮੈਚ ਤੋਂ ਬਿਨਾਂ ਆਈਪੀਐਲ ਤੋਂ ਸੰਨਿਆਸ ਲੈ ਚੁੱਕੇ ਹਨ...

Published by: ABP Sanjha

ਪਰ ਉਨ੍ਹਾਂ ਨੇ ਚੇਨਈ ਦਾ ਸਾਥ ਨਹੀਂ ਛੱਡਿਆ ਹੈ। ਉਹ ਆਈਪੀਐਲ 2027 ਵਿੱਚ ਸਲਾਹਕਾਰ ਦੀ ਭੂਮਿਕਾ ਵਿੱਚ ਦਿਖਾਈ ਦੇਣਗੇ।

Published by: ABP Sanjha