ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੁਹੰਮਦ ਸ਼ਮੀ ਦੀ ਫਿਟਨੈੱਸ ਬਾਰੇ ਇੱਕ ਅਪਡੇਟ ਜਾਰੀ ਕੀਤੀ ਹੈ।

Published by: ਗੁਰਵਿੰਦਰ ਸਿੰਘ

ਕੁਝ ਦਿਨ ਪਹਿਲਾਂ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ (NCA) 'ਚ ਉਨ੍ਹਾਂ ਦੀ ਫਿਟਨੈੱਸ ਦੀ ਜਾਂਚ ਕੀਤੀ ਗਈ ਸੀ।

ਹੁਣ ਜਾਂਚ ਰਿਪੋਰਟ 'ਚ ਪਤਾ ਲੱਗਾ ਹੈ ਕਿ ਸ਼ਮੀ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹਨ।



BCCI ਦੀ ਮੈਡੀਕਲ ਟੀਮ ਨੇ ਪਾਇਆ ਕਿ ਸ਼ਮੀ ਦੇ ਗੋਡੇ ਦੀ ਸੱਟ ਠੀਕ ਹੋਣ ਵਿੱਚ ਸਮਾਂ ਲੱਗੇਗਾ।

Published by: ਗੁਰਵਿੰਦਰ ਸਿੰਘ

ਬੋਰਡ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਸ਼ਮੀ ਬਾਰਡਰ-ਗਾਵਸਕਰ ਟਰਾਫੀ ਦੇ ਆਖਰੀ 2 ਟੈਸਟ ਮੈਚਾਂ 'ਚ ਨਹੀਂ ਖੇਡ ਸਕਣਗੇ।



ਭਾਰਤੀ ਤੇਜ਼ ਗੇਂਦਬਾਜ਼ ਇਸ ਸਮੇਂ ਆਪਣੇ ਖੱਬੇ ਗੋਡੇ 'ਚ ਸੋਜ ਤੋਂ ਪੀੜਤ ਹੈ।



ਦੱਸਿਆ ਜਾ ਰਿਹਾ ਹੈ ਕਿ ਇਹ ਸੋਜ ਉਸ ਦੇ ਲੰਬੇ ਸਮੇਂ ਬਾਅਦ ਗੇਂਦਬਾਜ਼ੀ ਦੇ ਸਪੈੱਲ ਕਰਨ ਕਾਰਨ ਆਈ ਹੈ।

Published by: ਗੁਰਵਿੰਦਰ ਸਿੰਘ

ਸ਼ਮੀ ਨੇ ਮੱਧ ਪ੍ਰਦੇਸ਼ ਖ਼ਿਲਾਫ਼ ਰਣਜੀ ਟਰਾਫੀ ਮੈਚ 'ਚ ਬੰਗਾਲ ਲਈ 43 ਓਵਰ ਸੁੱਟੇ।



ਮੈਡੀਕਲ ਜਾਂਚ ਦੀ ਰਿਪੋਰਟ ਮੁਤਾਬਕ, ਸ਼ਮੀ ਨੂੰ ਲੰਬੇ ਫਾਰਮੈਟ ਖੇਡਣ ਲਈ ਆਪਣੀ ਫਿਟਨੈੱਸ 'ਤੇ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ।