Cricketer Dies: ਭਾਰਤ ਅਤੇ ਆਸਟ੍ਰੇਲੀਆ ਵਿਚਕਾਰ 5 ਮੈਚਾਂ ਦੀ ਟੀ20 ਸੀਰੀਜ਼ ਦਾ ਪਹਿਲਾ ਮੈਚ ਬੁੱਧਵਾਰ ਯਾਨੀਕਿ 29 ਅਕਤੂਬਰ ਨੂੰ ਕੈਨਬਰਾ 'ਚ ਖੇਡਿਆ ਗਿਆ। ਇਸ ਵਿਚਾਲੇ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ।

Published by: ABP Sanjha

ਦੱਸ ਦੇਈਏ ਕਿ ਆਸਟ੍ਰੇਲੀਆ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਮੈਲਬੌਰਨ ਵਿੱਚ ਅਭਿਆਸ ਦੌਰਾਨ ਇੱਕ ਕ੍ਰਿਕਟਰ ਬੇਨ ਆਸਟਿਨ ਦੀ ਸਿਰ 'ਤੇ ਗੇਂਦ ਲੱਗਣ ਕਾਰਨ ਮੌਤ ਹੋ ਗਈ।

Published by: ABP Sanjha

ਦੱਸ ਦੇਈਏ ਕਿ 17 ਸਾਲਾ ਕ੍ਰਿਕਟਰ ਦੀ ਇਸ ਘਟਨਾ ਵਿੱਚ ਮੌਤ ਨੇ ਪੂਰੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਹੈ। ਮੰਗਲਵਾਰ ਦੁਪਹਿਰ ਨੂੰ ਬੇਨ ਮੈਲਬੌਰਨ ਦੇ ਫਰਨਟ੍ਰੀ ਗਲੀ ਵਿੱਚ ਵੈਲੀ ਟਿਊ ਰਿਜ਼ਰਵ ਗਰਾਊਂਡ 'ਤੇ ਨੈੱਟ 'ਤੇ ਅਭਿਆਸ ਕਰ ਰਿਹਾ ਸੀ।

Published by: ABP Sanjha

ਰਿਪੋਰਟਾਂ ਅਨੁਸਾਰ, ਉਹ ਹੈਲਮੇਟ ਪਹਿਨ ਕੇ ਇੱਕ ਗੇਂਦਬਾਜ਼ੀ ਮਸ਼ੀਨ ਦੇ ਸਾਹਮਣੇ ਬੱਲੇਬਾਜ਼ੀ ਦਾ ਅਭਿਆਸ ਕਰ ਰਿਹਾ ਸੀ, ਉਸ ਦੌਰਾਨ ਇੱਕ ਤੇਜ਼ ਰਫ਼ਤਾਰ ਗੇਂਦ ਉਸਦੇ ਸਿਰ ਅਤੇ ਗਰਦਨ ਦੇ ਵਿਚਕਾਰ ਵੱਜੀ।

Published by: ABP Sanjha

ਹਾਦਸੇ ਤੋਂ ਤੁਰੰਤ ਬਾਅਦ, ਉਸਨੂੰ ਗੰਭੀਰ ਹਾਲਤ ਵਿੱਚ ਮੋਨਾਸ਼ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੀਆਂ ਸਭ ਤੋਂ ਵਧੀਆ ਕੋਸ਼ਿਸ਼ਾਂ ਦੇ ਬਾਵਜੂਦ, ਉਸਨੇ ਬੁੱਧਵਾਰ ਨੂੰ ਆਪਣੀ ਸੱਟ ਦਾ ਦਰਦ ਨਾ ਝੱਲਦਿਆਂ ਦਮ ਤੋੜ ਦਿੱਤਾ।

Published by: ABP Sanjha

ਬੇਨ ਦੇ ਕਲੱਬ, ਫਰਨਟ੍ਰੀ ਗਲੀ ਕ੍ਰਿਕਟ ਕਲੱਬ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਬਿਆਨ ਜਾਰੀ ਕੀਤਾ, ਜਿਸ ਵਿੱਚ ਲਿਖਿਆ, ਅਸੀਂ ਆਪਣੇ ਉੱਭਰਦੇ ਸਿਤਾਰੇ, ਬੇਨ ਆਸਟਿਨ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ।

Published by: ABP Sanjha

ਉਸਦਾ ਨੁਕਸਾਨ ਸਾਡੇ ਪੂਰੇ ਕ੍ਰਿਕਟ ਪਰਿਵਾਰ ਨੂੰ ਪ੍ਰਭਾਵਿਤ ਕਰੇਗਾ। ਸਾਡੀਆਂ ਸੰਵੇਦਨਾਵਾਂ ਉਸਦੇ ਪਰਿਵਾਰ ਨਾਲ ਹਨ। ਬੇਨ ਨਾ ਸਿਰਫ ਇੱਕ ਸ਼ਾਨਦਾਰ ਕ੍ਰਿਕਟਰ ਸੀ, ਸਗੋਂ ਇੱਕ ਪਿਆਰਾ ਨੇਤਾ ਅਤੇ ਟੀਮ ਖਿਡਾਰੀ ਵੀ ਸੀ।

Published by: ABP Sanjha

ਉਹ ਮੁਲਗ੍ਰੇਵ ਅਤੇ ਐਲਡਨ ਪਾਰਕ ਕ੍ਰਿਕਟ ਕਲੱਬਾਂ ਦਾ ਮੈਂਬਰ ਸੀ। ਉਸਨੇ ਵੇਵਰਲੀ ਪਾਰਕ ਹਾਕਸ ਲਈ ਜੂਨੀਅਰ ਫੁੱਟਬਾਲ ਵੀ ਖੇਡਿਆ।

Published by: ABP Sanjha

ਫਰਨਟਰੀ ਗਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਰਨੀ ਵਾਲਟਰਸ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਕਿਹਾ, ਬੇਨ ਇੱਕ ਪ੍ਰਤਿਭਾਸ਼ਾਲੀ ਅਤੇ ਬਹੁਤ ਮਸ਼ਹੂਰ ਖਿਡਾਰੀ ਸੀ। ਉਸਦੇ ਵਰਗੇ ਕ੍ਰਿਕਟਰ ਬਹੁਤ ਘੱਟ ਮਿਲਦੇ ਹਨ।

Published by: ABP Sanjha