ਇੰਗਲੈਂਡ ਵਿਰੁੱਧ ਰਿਸ਼ਭ ਪੰਤ 134 ਦੌੜਾਂ ਬਣਾਕੇ ਆਉਣ ਹੋ ਗਿਆ ਹੈ।

Published by: ਗੁਰਵਿੰਦਰ ਸਿੰਘ

ਇਸ ਪਾਰੀ ਦੌਰਾਨ, ਪੰਤ ਨੇ ਐਮਐਸ ਧੋਨੀ ਦਾ ਰਿਕਾਰਡ ਤੋੜ ਕੇ ਇਤਿਹਾਸ ਰਚ ਦਿੱਤਾ ਹੈ।

ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਟੈਸਟ ਕ੍ਰਿਕਟ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ ਹੈ।

Published by: ਗੁਰਵਿੰਦਰ ਸਿੰਘ

ਪੰਤ ਨੇ ਸ਼ੁੱਕਰਵਾਰ ਤੋਂ ਸ਼ੁਰੂ ਹੋਈ ਪੰਜ ਮੈਚਾਂ ਦੀ ਟੈਸਟ ਲੜੀ ਦੇ ਪਹਿਲੇ ਮੈਚ ਵਿੱਚ 134 ਦੌੜਾਂ ਬਣਾਈਆਂ

ਪੰਤ ਨੇ ਟੈਸਟ ਕ੍ਰਿਕਟ ਵਿੱਚ 3000 ਦੌੜਾਂ ਪੂਰੀਆਂ ਕਰ ਲਈਆਂ ਹਨ। ਪੰਤ ਨੇ ਇਸ ਪਾਰੀ ਵਿੱਚ 6 ਚੌਕੇ ਅਤੇ ਦੋ ਛੱਕੇ ਲਗਾਏ।



ਪੰਤ ਨੇ ਹੁਣ SENA ਦੇਸ਼ਾਂ ਵਿੱਚ ਭਾਰਤੀ ਵਿਕਟਕੀਪਰ ਵਜੋਂ ਸਭ ਤੋਂ ਵੱਧ ਟੈਸਟ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਧੋਨੀ ਨੂੰ ਪਛਾੜ ਦਿੱਤਾ ਹੈ।



ਤੁਹਾਨੂੰ ਦੱਸ ਦੇਈਏ ਕਿ ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਨੂੰ SENA ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈ।



ਪੰਤ ਤੋਂ ਪਹਿਲਾਂ ਇਹ ਰਿਕਾਰਡ ਧੋਨੀ ਦੇ ਨਾਂ ਸੀ। ਧੋਨੀ ਨੇ ਇਨ੍ਹਾਂ ਦੇਸ਼ਾਂ ਵਿੱਚ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ (1731) ਬਣਾਈਆਂ ਸਨ।



ਹੁਣ ਇਹ ਰਿਕਾਰਡ ਪੰਤ ਦੇ ਨਾਂ ਹੈ। ਪੰਤ ਨੇ ਹੁਣ ਤੱਕ ਇਨ੍ਹਾਂ ਦੇਸ਼ਾਂ ਵਿਰੁੱਧ 1746 ਦੌੜਾਂ ਬਣਾਈਆਂ ਹਨ।