Team India Coach Resign: ਬੀਸੀਸੀਆਈ ਨੇ ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਵਿਚਾਲੇ ਬੁਰੀ ਖਬਰ ਸਾਹਮਣੇ ਆ ਰਹੀ ਹੈ।

Published by: ABP Sanjha

ਦੱਸ ਦੇਈਏ ਕਿ ਟੀਮ ਇੰਡੀਆ ਦੇ ਸਹਾਇਕ ਕੋਚ ਰਿਆਨ ਟੈਨ ਡੌਸ਼ੇਟ ਨੇ ਅਚਾਨਕ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਟੀਮ ਇੰਡੀਆ ਦੇ ਯੂਕੇ ਦੌਰੇ 'ਤੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਲਿਆ ਗਿਆ।

Published by: ABP Sanjha

ਇਹ ਵੀ ਐਲਾਨ ਕੀਤਾ ਗਿਆ ਕਿ ਉਹ ਆਉਣ ਵਾਲੇ ਆਈਪੀਐਲ ਸੀਜ਼ਨ, ਯਾਨੀ ਕਿ ਆਈਪੀਐਲ 2027 ਵਿੱਚ ਇੱਕ ਵਾਰ ਫਿਰ ਕੋਲਕਾਤਾ ਨਾਈਟ ਰਾਈਡਰਜ਼ ਨੂੰ ਕੋਚਿੰਗ ਦੇਣਗੇ। ESPNcricinfo ਦੀ ਰਿਪੋਰਟ ਦੁਆਰਾ ਅਸਤੀਫ਼ੇ ਦੀ ਜਾਣਕਾਰੀ ਸਾਂਝੀ ਕੀਤੀ ਗਈ।

Published by: ABP Sanjha

ਇਸ ਤੋਂ ਪਹਿਲਾਂ ਵੀ ਇਸ ਬਾਰੇ ਚਰਚਾ ਤੇਜ਼ ਹੋਈ ਸੀ ਕਿ ਇੰਗਲੈਂਡ ਦੌਰੇ ਤੇ ਖੇਡੀ ਗਈ ਟੀ-20 ਸੀਰੀਜ਼ ਤੋਂ ਬਾਅਦ ਟੀਮ ਇੰਡੀਆ ਦੇ ਸਹਾਇਕ ਕੋਚ ਵਜੋਂ ਸੇਵਾ ਨਿਭਾਉਣ ਵਾਲੇ ਨੀਦਰਲੈਂਡ ਦੇ ਸਾਬਕਾ ਖਿਡਾਰੀ ਆਪਣਾ ਅਹੁਦਾ ਛੱਡ ਦੇਣਗੇ।

Published by: ABP Sanjha

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਯੂਕੇ ਵਿੱਚ ਰਿਆਨ ਨੇ ਬੀਸੀਸੀਆਈ ਨੂੰ ਆਪਣੇ ਫੈਸਲੇ ਬਾਰੇ ਸੂਚਿਤ ਕੀਤਾ ਸੀ। ਇੰਗਲੈਂਡ ਦੌਰੇ ਤੇ ਟੀਮ ਇੰਡੀਆ ਨੂੰ ਟੀ-20 ਅਤੇ ਵਨਡੇ ਦੋਵਾਂ ਸੀਰੀਜ਼ਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Published by: ABP Sanjha

ਧਿਆਨ ਦੇਣ ਯੋਗ ਹੈ ਕਿ ਗੌਤਮ ਗੰਭੀਰ ਮੁੱਖ ਕੋਚ ਬਣਨ ਦੇ ਨਾਲ ਹੀ ਨੀਦਰਲੈਂਡ ਦੇ ਸਾਬਕਾ ਕਪਤਾਨ ਨੂੰ ਸਹਾਇਕ ਕੋਚ ਵਜੋਂ ਲਿਆਂਦਾ ਗਿਆ ਸੀ।

Published by: ABP Sanjha

ਇਸ ਤੋਂ ਪਹਿਲਾਂ ਸਾਹਮਣੇ ਆਈਆਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਡੌਸ਼ੇਟ ਪਰਿਵਾਰ ਦੇ ਨਾਲ ਵਧੇਰੇ ਸਮਾਂ ਬਿਤਾਉਣ ਲਈ ਅਹੁਦਾ ਛੱਡ ਦੇਵੇਗਾ।

Published by: ABP Sanjha

ਟੈਨ ਡੌਸ਼ੇਟ ਦਾ ਕੇਕੇਆਰ ਦੇ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਉਹ ਟੀਮ ਨਾਲ ਇੱਕ ਖਿਡਾਰੀ ਵਜੋਂ ਰਹਿ ਰਹੇ ਸੀ, ਜਦੋਂ ਫਰੈਂਚਾਇਜ਼ੀ ਨੇ ਦੋ ਖਿਤਾਬ (2012 ਅਤੇ 2014) ਜਿੱਤੇ।

Published by: ABP Sanjha

ਇਸ ਤੋਂ ਬਾਅਦ ਉਨ੍ਹਾਂ ਨੇ 2022 ਵਿੱਚ ਟੀਮ ਲਈ ਫੀਲਡਿੰਗ ਕੋਚ ਦੀ ਭੂਮਿਕਾ ਨਿਭਾਈ। ਉਹ 2024 ਤੱਕ ਕੋਚਿੰਗ ਟੀਮ ਦਾ ਹਿੱਸਾ ਰਿਹਾ। ਇਸ ਤੋਂ ਬਾਅਦ ਉਨ੍ਹਾਂ ਨੇ ਕੇਕੇਆਰ ਦੇ ਸਪੋਰਟ ਸਟਾਫ ਨੂੰ ਅਲਵਿਦਾ ਕਹਿ ਕੇ ਟੀਮ ਇੰਡੀਆਂ ਦਾ ਪੱਲਾ ਫੜ੍ਹਿਆ।

Published by: ABP Sanjha

ਡੱਚ ਖਿਡਾਰੀ ਦੇ ਸਹਾਇਕ ਕੋਚ ਰਹਿਣ ਦੇ ਦੌਰਾਨ, ਟੀਮ ਇੰਡੀਆ ਨੇ 2025 ਏਸ਼ੀਆ ਕੱਪ ਜਿੱਤਿਆ ਅਤੇ 2026 ਟੀ-20 ਵਿਸ਼ਵ ਕੱਪ ਜਿੱਤਿਆ। ਇਸ ਤੋਂ ਇਲਾਵਾ, ਟੀਮ ਨੂੰ ਕਈ ਹਾਰਾਂ ਦਾ ਸਾਹਮਣਾ ਕਰਨਾ ਪਿਆ।

Published by: ABP Sanjha