ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਅਤੇ ਟੈਸਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ।

Published by: ਗੁਰਵਿੰਦਰ ਸਿੰਘ

ਸ਼ੁਭਮਨ ਗਿੱਲ ਇਸ ਸਮੇਂ ਬਿਮਾਰ ਹਨ ਤੇ ਘਰ ਆਰਾਮ ਕਰ ਰਹੇ ਹਨ ਅਤੇ ਇਸ ਕਾਰਨ ਉਹ ਮੈਦਾਨ 'ਤੇ ਨਹੀਂ ਖੇਡ ਸਕਣਗੇ

ਜਿਸ ਕਾਰਨ ਗਿੱਲ ਇਸ ਹਫ਼ਤੇ ਬੰਗਲੁਰੂ ਵਿੱਚ ਸ਼ੁਰੂ ਹੋਣ ਵਾਲੀ ਦਲੀਪ ਟਰਾਫੀ ਵਿੱਚ ਹਿੱਸਾ ਨਹੀਂ ਲੈ ਸਕਣਗੇ।

Published by: ਗੁਰਵਿੰਦਰ ਸਿੰਘ

BCCI ਨੇ ਦਲੀਪ ਟਰਾਫੀ ਦੀ ਉੱਤਰੀ ਜ਼ੋਨ ਟੀਮ ਦਾ ਸ਼ੁਭਮਨ ਗਿੱਲ ਨੂੰ ਟੀਮ ਦਾ ਕਪਤਾਨ ਬਣਾਇਆ ਸੀ,

ਪਰ ਹੁਣ ਗਿੱਲ ਦੇ ਜਾਣ ਤੋਂ ਬਾਅਦ, ਅੰਕਿਤ ਕੁਮਾਰ ਹੁਣ ਉਨ੍ਹਾਂ ਦੀ ਜਗ੍ਹਾ ਟੀਮ ਦੀ ਅਗਵਾਈ ਕਰਨਗੇ।

ਇਸ ਦੇ ਨਾਲ ਹੀ, ਚੋਣਕਾਰਾਂ ਨੇ ਗਿੱਲ ਦੇ ਬੈਕਅੱਪ ਵਜੋਂ ਸ਼ੁਭਮ ਰੋਹਿਲਾ ਨੂੰ ਪਹਿਲਾਂ ਹੀ ਟੀਮ ਵਿੱਚ ਸ਼ਾਮਲ ਕਰ ਲਿਆ ਸੀ

ਦਲੀਪ ਟਰਾਫੀ 28 ਅਗਸਤ ਤੋਂ 15 ਸਤੰਬਰ ਤੱਕ ਬੰਗਲੁਰੂ ਵਿੱਚ ਹੋਣੀ ਹੈ।

ਜੇ ਗਿੱਲ ਫਿੱਟ ਹੁੰਦਾ ਤਾਂ ਵੀ ਉਸ ਲਈ ਪੂਰਾ ਟੂਰਨਾਮੈਂਟ ਖੇਡਣਾ ਮੁਸ਼ਕਲ ਹੁੰਦਾ



ਕਿਉਂਕਿ ਉਸ ਨੇ 9 ਸਤੰਬਰ ਤੋਂ ਯੂਏਈ ਵਿੱਚ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਨੀ ਹੈ।