IND vs AUS T20 Series: ਆਸਟ੍ਰੇਲੀਆ ਵਿੱਚ ਇੱਕ ਰੋਜ਼ਾ ਸੀਰੀਜ਼ ਹਾਰਨ ਤੋਂ ਬਾਅਦ, ਟੀਮ ਇੰਡੀਆ ਟੀ-20 ਸੀਰੀਜ਼ ਜਿੱਤ ਕੇ ਦੌਰੇ ਦਾ ਅੰਤ ਸਕਾਰਾਤਮਕ ਢੰਗ ਨਾਲ ਕਰਨਾ ਚਾਹੇਗੀ।

Published by: ABP Sanjha

29 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਆਲਰਾਉਂਡਰ ਨਿਤੀਸ਼ ਕੁਮਾਰ ਰੈਡੀ ਜ਼ਖਮੀ ਹੋ ਗਏ ਹਨ, ਬੀਸੀਸੀਆਈ ਵੱਲੋਂ ਉਨ੍ਹਾਂ ਦੀ ਸੱਟ ਨੂੰ ਲੈ ਜਾਣਕਾਰੀ ਦਿੱਤੀ ਗਈ ਹੈ।

Published by: ABP Sanjha

ਸੂਰਿਆਕੁਮਾਰ ਯਾਦਵ ਆਸਟ੍ਰੇਲੀਆ ਵਿਰੁੱਧ ਟੀ-20 ਸੀਰੀਜ਼ ਵਿੱਚ ਭਾਰਤ ਦੀ ਅਗਵਾਈ ਕਰਨਗੇ। ਹਾਲਾਂਕਿ, ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਆਲਰਾਉਂਡਰ ਨਿਤੀਸ਼ ਕੁਮਾਰ ਰੈਡੀ ਨੂੰ ਲੱਗੀ ਸੱਟ ਭਾਰਤ ਲਈ ਇੱਕ ਵੱਡਾ ਝਟਕਾ ਹੈ।

Published by: ABP Sanjha

BCCI ਨੇ ਐਲਾਨ ਕੀਤਾ ਕਿ ਉਨ੍ਹਾਂ ਨੂੰ ਆਸਟ੍ਰੇਲੀਆ ਵਿਰੁੱਧ ਦੂਜੇ ਇੱਕ ਰੋਜ਼ਾ ਮੈਚ ਦੌਰਾਨ ਇਹ ਸੱਟ ਲੱਗੀ ਸੀ। ਨਤੀਜੇ ਵਜੋਂ, ਉਹ ਆਸਟ੍ਰੇਲੀਆ ਵਿਰੁੱਧ ਤੀਜੇ ਇੱਕ ਰੋਜ਼ਾ ਮੈਚ ਲਈ ਚੋਣ ਲਈ ਉਪਲਬਧ ਨਹੀਂ ਸੀ।

Published by: ABP Sanjha

BCCI ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਕਿਹਾ, ਨਿਤੀਸ਼ ਕੁਮਾਰ ਰੈਡੀ ਨੂੰ ਐਡੀਲੇਡ ਵਿੱਚ ਦੂਜੇ ਇੱਕ ਰੋਜ਼ਾ ਮੈਚ ਦੌਰਾਨ ਖੱਬੇ ਕਵਾਡ੍ਰਿਸਪਸ ਵਿੱਚ ਸੱਟ ਲੱਗੀ ਸੀ ਅਤੇ ਬਾਅਦ ਵਿੱਚ ਤੀਜੇ ਇੱਕ ਰੋਜ਼ਾ ਲਈ ਚੋਣ ਲਈ ਉਪਲਬਧ ਨਹੀਂ ਹੋ ਸਕੇ।

Published by: ABP Sanjha

ਬੀਸੀਸੀਆਈ ਦੀ ਮੈਡੀਕਲ ਟੀਮ ਰੋਜ਼ਾਨਾ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ। ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ (ਉਪ-ਕਪਤਾਨ), ਤਿਲਕ ਵਰਮਾ, ਨਿਤੀਸ਼ ਕੁਮਾਰ ਰੈੱਡੀ...

Published by: ABP Sanjha

ਸ਼ਿਵਮ ਦੂਬੇ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ (ਵਿਕਟਕੀਪਰ), ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਸੰਜੂ ਸੈਮਸਨ (ਵਿਕਟਕੀਪਰ), ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ।

Published by: ABP Sanjha

ਭਾਰਤ ਬਨਾਮ ਆਸਟ੍ਰੇਲੀਆ ਟੀ-20ਆਈ ਸ਼ਡਿਊਲ- 29 ਅਕਤੂਬਰ - ਪਹਿਲਾ ਟੀ-20 (ਕੈਨਬਰਾ), 31 ਅਕਤੂਬਰ - ਦੂਜਾ ਟੀ-20 (ਮੈਲਬੌਰਨ), 2 ਨਵੰਬਰ - ਤੀਜਾ ਟੀ-20 (ਹੋਬਾਰਟ)...

Published by: ABP Sanjha

6 ਨਵੰਬਰ - ਚੌਥਾ ਟੀ-20 (ਗੋਲਡ ਕੋਸਟ), 8 ਨਵੰਬਰ - ਪੰਜਵਾਂ ਟੀ-20 (ਬ੍ਰਿਸਬੇਨ)...

Published by: ABP Sanjha