Team India Head Coach: ਟੀਮ ਇੰਡੀਆ ਦਾ ਅਗਲਾ ਮੁੱਖ ਕੋਚ ਕੌਣ ਹੋਵੇਗਾ ਅਤੇ ਰਾਹੁਲ ਦ੍ਰਾਵਿੜ ਦੀ ਜਗ੍ਹਾ ਕੌਣ ਲਵੇਗਾ। ਦੱਸ ਦੇਈਏ ਕਿ ਮੁੱਖ ਕੋਚ ਲਈ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ।



ਹਾਲਾਂਕਿ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗੰਭੀਰ ਨੂੰ ਨਹੀਂ ਬਲਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਆਈਡਲ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ।



ਦਰਅਸਲ, ਫਿਲਹਾਲ ਭਾਰਤੀ ਟੀਮ ਜ਼ਿੰਬਾਬਵੇ ਦੇ ਦੌਰੇ 'ਤੇ ਹੈ, ਜਿੱਥੇ ਦੋਵਾਂ ਟੀਮਾਂ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਣੀ ਹੈ। ਇਸ ਦੌਰੇ ਲਈ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ।



ਇਸ ਲਈ ਜ਼ਿੰਬਾਬਵੇ ਦੇ ਖਿਲਾਫ ਇਸ ਸੀਰੀਜ਼ 'ਚ ਗੰਭੀਰ ਨੂੰ ਨਹੀਂ ਸਗੋਂ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ.ਸੀ.ਏ.) ਦੇ ਪ੍ਰਧਾਨ ਵੀਵੀਐੱਸ ਲਕਸ਼ਮਣ ਨੂੰ ਇਸ ਦੌਰੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।



ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਭਾਰਤ ਦੇ ਮੁੱਖ ਕੋਚ ਦੇ ਅਹੁਦੇ ਲਈ ਕਈ ਲੋਕਾਂ ਦੀ ਇੰਟਰਵਿਊ ਲਈ ਗਈ ਹੈ ਅਤੇ



ਇਸ ਦੇ ਲਈ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਦੋ ਲੋਕਾਂ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਇਨ੍ਹਾਂ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਕੋਚ ਬਣਾਇਆ ਜਾ ਸਕਦਾ ਹੈ।



ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਟੀ-20 ਵਿਸ਼ਵ ਕੱਪ ਵਿਚ ਭਾਰਤ ਦੀ ਜਿੱਤ ਤੋਂ ਬਾਅਦ ਕਿਹਾ ਸੀ ਕਿ ਸੀਏਸੀ ਨੇ ਦੋ ਲੋਕਾਂ ਦੇ ਨਾਂ ਚੁਣ ਲਏ ਹਨ



ਅਤੇ ਉਹ ਭਾਰਤ ਪਹੁੰਚਣ ਤੋਂ ਬਾਅਦ ਜੋ ਵੀ ਫੈਸਲਾ ਲੈਣਗੇ, ਉਸੇ ਹਿਸਾਬ ਨਾਲ ਭਾਰਤ ਅਗਲਾ ਕੋਚ ਚੁਣਿਆ ਜਾਵੇਗਾ। ਫਿਲਹਾਲ ਲਕਸ਼ਮਣ ਜ਼ਿੰਬਾਬਵੇ ਖਿਲਾਫ ਇਹ ਜ਼ਿੰਮੇਵਾਰੀ ਸੰਭਾਲਣਗੇ।



ਜੋ ਵੀ ਨਵਾਂ ਕੋਚ ਬਣੇਗਾ, ਉਹ ਸ਼੍ਰੀਲੰਕਾ ਦੌਰੇ ਤੋਂ ਆਪਣੀ ਜ਼ਿੰਮੇਵਾਰੀ ਸੰਭਾਲ ਲਵੇਗਾ। ਟੀਮ ਇੰਡੀਆ ਨੇ ਇਸ ਮਹੀਨੇ ਸ਼੍ਰੀਲੰਕਾ ਦੇ ਦੌਰੇ 'ਤੇ ਜਾਣਾ ਹੈ, ਜਿੱਥੇ ਦੋਵਾਂ ਟੀਮਾਂ ਵਿਚਾਲੇ 3 ਮੈਚਾਂ ਦੀ ਟੀ-20 ਅਤੇ 3 ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਣੀ ਹੈ।



ਭਾਰਤੀ ਕਪਤਾਨ ਰੋਹਿਤ ਲਕਸ਼ਮਣ ਨੂੰ ਆਪਣਾ ਆਈਡਲ ਮੰਨਦੇ ਹਨ ਅਤੇ ਕਈ ਵਾਰ ਉਨ੍ਹਾਂ ਦੀ ਤਾਰੀਫ ਕਰ ਚੁੱਕੇ ਹਨ। ਇੰਨਾ ਹੀ ਨਹੀਂ IPL ਦੇ ਸ਼ੁਰੂਆਤੀ ਦੌਰ 'ਚ ਇਹ ਦੋਵੇਂ ਖਿਡਾਰੀ ਇਕ ਹੀ ਟੀਮ ਲਈ ਖੇਡਦੇ ਸਨ।



ਰੋਹਿਤ ਉਸ ਸਮੇਂ ਇੱਕ ਨੌਜਵਾਨ ਖਿਡਾਰੀ ਦੇ ਰੂਪ ਵਿੱਚ ਡੇਕਨ ਚਾਰਜਰਸ ਦਾ ਹਿੱਸਾ ਸੀ ਅਤੇ ਲਕਸ਼ਮਣ ਟੀਮ ਵਿੱਚ ਸੀਨੀਅਰ ਖਿਡਾਰੀ ਸਨ। ਰੋਹਿਤ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਲਕਸ਼ਮਣ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ।