Shubman Gill: ਸ਼ੁਭਮਨ ਗਿੱਲ ਦਾ ਨਾਮ ਲੰਬੇ ਸਮੇਂ ਤੋਂ ਸਾਰਾ ਤੇਂਦੁਲਕਰ ਨਾਲ ਜੋੜਿਆ ਜਾ ਰਿਹਾ ਹੈ। ਸਾਰਾ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਧੀ ਹੈ।



ਆਈਪੀਐਲ ਅਤੇ ਭਾਰਤੀ ਟੀਮ ਦੇ ਮੈਚਾਂ ਦੌਰਾਨ, ਪ੍ਰਸ਼ੰਸਕ ਗਿੱਲ ਅਤੇ ਸਾਰਾ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। ਹੁਣ ਉਨ੍ਹਾਂ ਦੇ ਇੱਕ ਪੁਰਾਣੇ ਇੰਟਰਵਿਊ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ,



ਜਿਸ ਵਿੱਚ ਗਿੱਲ ਤੋਂ ਸਿੱਧੇ ਤੌਰ 'ਤੇ ਪੁੱਛਿਆ ਗਿਆ ਸੀ ਕਿ... ਕੀ ਉਹ ਸਾਰਾ ਨੂੰ ਡੇਟ ਕਰ ਰਹੇ ਹਨ। ਮੌਜੂਦਾ ਭਾਰਤੀ ਟੈਸਟ ਕਪਤਾਨ ਨੇ ਇਸ 'ਤੇ ਜੋ ਕਿਹਾ ਉਹ ਤੁਹਾਡਾ ਦਿਲ ਖੁਸ਼ ਕਰ ਦੇਵੇਗਾ।



ਗਿੱਲ ਨੇ ਕਿਸੇ ਹੋਰ ਨਿਊਜ਼ ਚੈਨਲ 'ਤੇ ਇਸ ਦਾ ਜਵਾਬ ਦਿੱਤਾ ਹੈ। ਜਿਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੈ। ਕੁਝ ਸਮਾਂ ਪਹਿਲਾਂ, ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਇੱਕ ਸ਼ੋਅ 'ਤੇ ਸ਼ੁਭਮਨ ਗਿੱਲ ਦਾ ਇੰਟਰਵਿਊ ਲਿਆ ਸੀ।



ਸੋਨਮ ਬਾਜਵਾ ਨੇ ਗਿੱਲ ਤੋਂ ਸਿੱਧਾ ਸਵਾਲ ਪੁੱਛਿਆ ਸੀ ਕ...ਕੀ ਉਹ ਸਾਰਾ ਤੇਂਦੁਲਕਰ ਨੂੰ ਡੇਟ ਕਰ ਰਹੇ ਹਨ। ਇਸ 'ਤੇ ਸ਼ੁਭਮਨ ਗਿੱਲ ਨੇ ਕਿਹਾ, ਸ਼ਾਇਦ।



ਇਸ 'ਤੇ, ਇੰਟਰਵਿਊ ਲੈ ਰਹੀ ਸੋਨਮ ਨੇ ਉਨ੍ਹਾਂ ਨੂੰ ਸੱਚ ਦੱਸਣ ਦੀ ਤਾਕੀਦ ਕੀਤੀ ਅਤੇ ਕਿਹਾ, ਸਾਰਾ ਕਾ ਸਾਰਾ ਸੱਚ ਬੋਲੋ। ਦੂਜੇ ਪਾਸੇ, ਗਿੱਲ ਵੀ ਮਜ਼ਾਕੀਆ ਮੂਡ ਵਿੱਚ ਦਿਖਾਈ ਦੇ ਰਹੇ ਸੀ, ਉਨ੍ਹਾਂ ਨੇ ਕਿਹਾ, ਸਾਰਾ ਦਾ ਸਾਰਾ ਸੱਚ ਬੋਲ ਦਿੱਤਾ।



ਸ਼ੁਭਮਨ ਗਿੱਲ ਅਤੇ ਸਾਰਾ ਤੇਂਦੁਲਕਰ ਨੇ ਕਦੇ ਵੀ ਇੱਕ ਦੂਜੇ ਨੂੰ ਡੇਟ ਕਰਨ ਦੀ ਪੁਸ਼ਟੀ ਨਹੀਂ ਕੀਤੀ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਮਹੀਨਿਆਂ ਵਿੱਚ ਸ਼ੁਭਮਨ ਗਿੱਲ ਦਾ ਨਾਮ ਅਦਾਕਾਰਾ ਅਵਨੀਤ ਕੌਰ ਨਾਲ ਜੋੜਿਆ ਗਿਆ ਹੈ।



ਹਾਲਾਂਕਿ, ਦੋਵਾਂ ਵਿੱਚੋਂ ਕਿਸੇ ਨੇ ਵੀ ਇੱਕ ਦੂਜੇ ਨੂੰ ਡੇਟ ਕਰਨ ਲਈ ਹਾਮੀ ਨਹੀਂ ਭਰੀ ਹੈ। ਦੱਸ ਦੇਈਏ ਕਿ ਗਿੱਲ ਦਾ ਨਾਮ ਇਸ ਤੋਂ ਪਹਿਲਾਂ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨਾਲ ਵੀ ਜੁੜਿਆ ਸੀ।



ਸ਼ੁਭਮਨ ਗਿੱਲ ਆਪਣੀ ਡੇਟਿੰਗ ਲਾਈਫ ਨੂੰ ਲੈ ਕੇ ਬਹੁਤ ਖ਼ਬਰਾਂ ਵਿੱਚ ਰਹਿੰਦੇ ਹਨ, ਪਰ ਇਸ ਸਮੇਂ ਉਨ੍ਹਾਂ ਦੇ ਮੋਢਿਆਂ 'ਤੇ ਭਾਰਤੀ ਟੈਸਟ ਟੀਮ ਦੀ ਕਪਤਾਨੀ ਦਾ ਭਾਰ ਹੈ।