Yograj Singh Pointing a Gun at Kapil Dev: ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਆਪਣੇ ਬਿਆਨਾਂ ਕਾਰਨ ਖ਼ਬਰਾਂ ਵਿੱਚ ਰਹਿੰਦੇ ਹਨ। ਕਈ ਵਾਰ ਉਨ੍ਹਾਂ ਦੇ ਬਿਆਨ ਵਿਵਾਦਪੂਰਨ ਮੋੜ ਲੈ ਲੈਂਦੇ ਹਨ।
ABP Sanjha

Yograj Singh Pointing a Gun at Kapil Dev: ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਆਪਣੇ ਬਿਆਨਾਂ ਕਾਰਨ ਖ਼ਬਰਾਂ ਵਿੱਚ ਰਹਿੰਦੇ ਹਨ। ਕਈ ਵਾਰ ਉਨ੍ਹਾਂ ਦੇ ਬਿਆਨ ਵਿਵਾਦਪੂਰਨ ਮੋੜ ਲੈ ਲੈਂਦੇ ਹਨ।

ਸਾਲ 2025 ਦੀ ਸ਼ੁਰੂਆਤ ਵਿੱਚ, ਯੋਗਰਾਜ ਸਿੰਘ ਦਾ ਇੱਕ ਇੰਟਰਵਿਊ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਨ੍ਹਾਂ ਨੇ ਕਈ ਵੱਡੇ ਕ੍ਰਿਕਟਰਾਂ ਬਾਰੇ ਗੱਲ ਕੀਤੀ ਹੈ। ਇਸ ਵਾਰ ਉਨ੍ਹਾਂ ਨੇ ਇੱਕ ਸਨਸਨੀਖੇਜ਼ ਖੁਲਾਸਾ ਕੀਤਾ ਹੈ।
ABP Sanjha

ਸਾਲ 2025 ਦੀ ਸ਼ੁਰੂਆਤ ਵਿੱਚ, ਯੋਗਰਾਜ ਸਿੰਘ ਦਾ ਇੱਕ ਇੰਟਰਵਿਊ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਨ੍ਹਾਂ ਨੇ ਕਈ ਵੱਡੇ ਕ੍ਰਿਕਟਰਾਂ ਬਾਰੇ ਗੱਲ ਕੀਤੀ ਹੈ। ਇਸ ਵਾਰ ਉਨ੍ਹਾਂ ਨੇ ਇੱਕ ਸਨਸਨੀਖੇਜ਼ ਖੁਲਾਸਾ ਕੀਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਉਹ ਕਪਿਲ ਦੇਵ ਨੂੰ ਮਾਰਨ ਦੇ ਇਰਾਦੇ ਨਾਲ ਪਿਸਤੌਲ ਲੈ ਕੇ ਉਨ੍ਹਾਂ ਦੇ ਘਰ ਪਹੁੰਚੇ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਪਿਲ ਦੇਵ ਨੇ ਉਨ੍ਹਾਂ ਨੂੰ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਸੀ।
ABP Sanjha

ਉਨ੍ਹਾਂ ਨੇ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਉਹ ਕਪਿਲ ਦੇਵ ਨੂੰ ਮਾਰਨ ਦੇ ਇਰਾਦੇ ਨਾਲ ਪਿਸਤੌਲ ਲੈ ਕੇ ਉਨ੍ਹਾਂ ਦੇ ਘਰ ਪਹੁੰਚੇ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਪਿਲ ਦੇਵ ਨੇ ਉਨ੍ਹਾਂ ਨੂੰ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਸੀ।

1980-81 ਵਿੱਚ ਭਾਰਤ ਲਈ ਇੱਕ ਟੈਸਟ ਅਤੇ ਛੇ ਇੱਕ ਰੋਜ਼ਾ ਮੈਚ ਖੇਡਣ ਵਾਲੇ ਯੋਗਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਕਪਿਲ ਤੋਂ ਇਹ ਸਵਾਲ ਪੁੱਛਣ ਲਈ ਕਿਹਾ ਸੀ।
ABP Sanjha

1980-81 ਵਿੱਚ ਭਾਰਤ ਲਈ ਇੱਕ ਟੈਸਟ ਅਤੇ ਛੇ ਇੱਕ ਰੋਜ਼ਾ ਮੈਚ ਖੇਡਣ ਵਾਲੇ ਯੋਗਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਕਪਿਲ ਤੋਂ ਇਹ ਸਵਾਲ ਪੁੱਛਣ ਲਈ ਕਿਹਾ ਸੀ।

ABP Sanjha

ਯੋਗਰਾਜ ਨੇ ਇੱਕ ਪੋਡਕਾਸਟ 'ਤੇ ਚਰਚਾ ਕਰਦੇ ਹੋਏ ਖੁਲਾਸਾ ਕੀਤਾ, ਜਦੋਂ ਕਪਿਲ ਦੇਵ ਭਾਰਤ ਅਤੇ ਉੱਤਰੀ ਜ਼ੋਨ ਦੇ ਕਪਤਾਨ ਬਣੇ, ਤਾਂ ਉਨ੍ਹਾਂ ਨੇ ਮੈਨੂੰ ਬਿਨਾਂ ਕਿਸੇ ਕਾਰਨ ਟੀਮ ਤੋਂ ਬਾਹਰ ਕਰ ਦਿੱਤਾ।

ABP Sanjha

ਇਸ ਗੱਲ ਨੇ ਮੈਨੂੰ ਅੰਦਰੋਂ ਤੋੜ ਦਿੱਤਾ। ਮੇਰੀ ਪਤਨੀ ਨੇ ਕਿਹਾ ਕਿ ਮੈਨੂੰ ਕਪਿਲ ਨਾਲ ਗੱਲ ਕਰਨੀ ਚਾਹੀਦੀ ਹੈ, ਪਰ ਮੈਂ ਤੈਅ ਕੀਤਾ ਕਿ ਮੈਂ ਉਸਨੂੰ ਸਬਕ ਸਿਖਾਉਂਗਾ।

ABP Sanjha

ਯੋਗਰਾਜ ਸਿੰਘ ਨੇ ਦੱਸਿਆ, “ਮੈਂ ਆਪਣੀ ਪਿਸਤੌਲ ਕੱਢੀ ਅਤੇ ਸੈਕਟਰ 9 ਸਥਿਤ ਉਨ੍ਹਾਂ ਦੇ ਘਰ ਪਹੁੰਚ ਗਿਆ। ਕਪਿਲ ਆਪਣੀ ਮਾਂ ਨਾਲ ਬਾਹਰ ਆਏ। ਮੈਂ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਕਿਹਾ, 'ਤੇਰੇ ਕਾਰਨ ਮੈਂ ਆਪਣਾ ਦੋਸਤ ਗੁਆ ਦਿੱਤਾ ਹੈ।'

ABP Sanjha

ਜੋ ਤੁਸੀ ਕੀਤਾ ਹੈ, ਉਸ ਦਾ ਨਤੀਜਾ ਭੁਗਤਣਾ ਪਵੇਗਾ। ਮੈਂ ਕਿਹਾ, 'ਮੈਂ ਤੇਰੇ ਸਿਰ ਵਿੱਚ ਗੋਲੀ ਮਾਰਨਾ ਚਾਹੁੰਦਾ ਹਾਂ, ਪਰ ਤੇਰੀ ਮਾਂ ਕਰਕੇ ਮੈਂ ਇਹ ਨਹੀਂ ਕਰਾਂਗਾ।' ਇਸ ਤੋਂ ਬਾਅਦ ਮੈਂ ਉੱਥੋਂ ਚਲਾ ਗਿਆ।''

ABP Sanjha

ਯੋਗਰਾਜ ਸਿੰਘ ਨੇ ਅੱਗੇ ਦੱਸਿਆ ਕਿ ਕਪਿਲ ਦੇਵ ਨੇ ਉਨ੍ਹਾਂ ਤੋਂ ਮੁਆਫੀ ਮੰਗੀ ਸੀ। “ਕਪਿਲ ਨੇ ਮੈਨੂੰ ਸੁਨੇਹਾ ਭੇਜਿਆ ਸੀ ਕਿ ਅਗਲੇ ਜਨਮ ਵਿੱਚ ਅਸੀਂ ਭਰਾ ਹੋਵਾਂਗੇ ਅਤੇ ਇੱਕੋ ਮਾਂ ਤੋਂ ਪੈਦਾ ਹੋਵਾਂਗੇ। ਪਰ ਅੱਜ ਵੀ ਉਹ ਦਰਦ ਅਤੇ ਗੁੱਸਾ ਮੇਰੇ ਦਿਲ ਵਿੱਚ ਜ਼ਿੰਦਾ ਹੈ।