Shocking: ਛੱਤੀਸਗੜ੍ਹ ਦੇ ਬਲਰਾਮਪੁਰ ਤੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਲਾਸ਼ ਦਾ ਇੱਕ ਹੱਥ ਅਤੇ ਗੁਪਤ ਅੰਗ ਕੱਟ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ ਕਤਲ ਹੀ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਲਾਸ਼ ਦੇ ਕੱਟੇ ਅੰਗਾਂ ਨੂੰ ਪਿੰਡ ਵਿੱਚ ਲੈ ਕੇ ਘੁੰਮਦਾ ਰਿਹਾ। ਫਿਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਧਮਕਾਉਂਦੇ ਹੋਏ ਕਿਹਾ ਕਿ ਉਸ ਦਾ ਅੰਤਿਮ ਸਸਕਾਰ ਕਰ ਦਿਓ। ਪਰਿਵਾਰ ਵਾਲਿਆਂ ਨੇ ਡਰਦੇ ਹੋਏ ਲਾਸ਼ ਨੂੰ ਕਬਰ ਵਿੱਚ ਦੱਬ ਦਿੱਤਾ। ਪਰ ਜਿਵੇਂ ਹੀ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਲਾਸ਼ ਨੂੰ ਕਬਰ 'ਚੋਂ ਬਾਹਰ ਕਢਵਾਇਆ। ਫਿਲਹਾਲ ਦੋਸ਼ੀ ਫਰਾਰ ਹੈ, ਉਸ ਦੀ ਭਾਲ ਜਾਰੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਹੈ। ਮ੍ਰਿਤਕ ਦਾ ਨਾਮ ਵਿਨੋਦ ਬਿਰਜੀਆ ਸੀ। ਕਤਲ ਦਾ ਦੋਸ਼ ਮਗਧੂ ਮਹੂਆ 'ਤੇ ਲੱਗਿਆ ਹੈ। ਜਾਣਕਾਰੀ ਮੁਤਾਬਕ 35 ਸਾਲਾ ਵਿਨੋਦ ਮਜ਼ਦੂਰੀ ਦਾ ਕੰਮ ਕਰਦਾ ਸੀ। ਉਹ ਸ਼ਰਾਬ ਪੀਣ ਦਾ ਆਦੀ ਸੀ। ਜੇਕਰ ਉਸ ਕੋਲ ਸ਼ਰਾਬ ਖਰੀਦਣ ਲਈ ਪੈਸੇ ਨਹੀਂ ਹੁੰਦੇ ਤਾਂ ਉਹ ਲੋਕਾਂ ਦੇ ਘਰਾਂ ਵਿੱਚੋਂ ਬੇਲਚੇ, ਕੁਹਾੜੇ ਅਤੇ ਹੋਰ ਛੋਟੀਆਂ-ਮੋਟੀਆਂ ਚੀਜ਼ਾਂ ਚੋਰੀ ਕਰਕੇ ਵੇਚ ਦਿੰਦਾ ਸੀ। ਇਸ ਤੋਂ ਲੋਕ ਪ੍ਰੇਸ਼ਾਨ ਸਨ। ਇਸ ਦੌਰਾਨ ਵਿਨੋਦ ਬਿਰਜੀਆ ਨੇ ਮਗਧੂ ਦੇ ਘਰੋਂ ਵੀ ਚੋਰੀ ਕੀਤੀ। ਇਸ ਕਾਰਨ ਮਗਧੂ ਉਸ ਉੱਪਰ ਗੁੱਸਾ ਸੀ। ਸੋਮਵਾਰ ਨੂੰ ਮਗਧੂ ਨੇ ਵਿਨੋਦ ਦਾ ਕਤਲ ਕਰ ਦਿੱਤਾ। ਲਾਸ਼ ਨੂੰ ਜੰਗਲ ਵਿੱਚ ਸੁੱਟ ਦਿੱਤਾ ਗਿਆ। ਲਾਸ਼ ਦਾ ਇੱਕ ਹੱਥ ਅਤੇ ਇੱਕ ਪ੍ਰਾਈਵੇਟ ਪਾਰਟ ਕੱਟਿਆ ਗਿਆ ਸੀ। ਉਹ ਆਪਣੇ ਥੈਲੇ ਵਿਚ ਪਾ ਕੇ ਪਿੰਡ ਵਿਚ ਘੁੰਮਦਾ ਰਿਹਾ। ਕੁਝ ਲੋਕਾਂ ਨੇ ਮਗਧੂ ਨੂੰ ਅਜਿਹਾ ਕਰਦੇ ਦੇਖਿਆ ਸੀ। ਉਸ ਨੇ ਇਸ ਬਾਰੇ ਵਿਨੋਦ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਜਿਵੇਂ ਹੀ ਵਿਨੋਦ ਦੇ ਪਰਿਵਾਰਕ ਮੈਂਬਰ ਉਸ ਦੀ ਮ੍ਰਿਤਕ ਦੇਹ ਲੈ ਕੇ ਘਰ ਪਹੁੰਚੇ ਤਾਂ ਮਗਧੂ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਅਤੇ ਕਿਹਾ ਕਿ ਉਹ ਉਸ ਦਾ ਸਸਕਾਰ ਕਰ ਲੈਣ, ਨਹੀਂ ਤਾਂ ਨਤੀਜੇ ਮਾੜੇ ਹੋਣਗੇ। ਪਰਿਵਾਰਕ ਮੈਂਬਰ ਡਰ ਗਏ, ਉਨ੍ਹਾਂ ਨੇ ਮਗਧੂ ਨੂੰ ਕਿਹਾ ਕਿ ਵਿਨੋਦ ਦੀ ਲਾਸ਼ ਨੂੰ ਦੱਬ ਦਿੱਤਾ ਗਿਆ ਹੈ। ਇਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਪਹੁੰਚਿਆ ਅਤੇ ਐੱਸਡੀਐੱਮ ਦੇ ਹੁਕਮਾਂ 'ਤੇ ਲਾਸ਼ ਨੂੰ ਕਬਰ 'ਚੋਂ ਬਾਹਰ ਕੱਢਿਆ ਗਿਆ। ਉਸ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਮੁਲਜ਼ਮ ਮਗਧੂ ਅਜੇ ਫਰਾਰ ਹੈ। ਪੁਲਿਸ ਨੇ ਕੁਝ ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਹੈ। ਉਨ੍ਹਾਂ ਤੋਂ ਮਗਧੂ ਬਾਰੇ ਜਾਣਕਾਰੀ ਲਈ ਜਾ ਰਹੀ ਹੈ।