ਗਲੋਬਲ ਬਾਜ਼ਾਰ (global market) 'ਚ ਕੱਚੇ ਤੇਲ ਦੀਆਂ ਕੀਮਤਾਂ (Crude prices) 'ਚ ਅਚਾਨਕ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ।



ਸ਼ੁੱਕਰਵਾਰ ਨੂੰ ਕੱਚੇ ਤੇਲ ਦੀ ਕੀਮਤ ਲਗਾਤਾਰ ਦੂਜੇ ਦਿਨ ਵਧੀ ਅਤੇ 82 ਡਾਲਰ ਪ੍ਰਤੀ ਬੈਰਲ ਵੀ ਪਾਰ ਕਰ ਗਈ।



ਇਸ ਦੌਰਾਨ government oil companies ਨੇ ਪੈਟਰੋਲ ਅਤੇ ਡੀਜ਼ਲ ਦੇ ਪ੍ਰਚੂਨ ਰੇਟ ਜਾਰੀ ਕਰ ਦਿੱਤੇ ਹਨ।



ਅੱਜ ਕਈ ਸ਼ਹਿਰਾਂ 'ਚ ਤੇਲ ਦੀਆਂ ਕੀਮਤਾਂ 'ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਦਿੱਲੀ-ਮੁੰਬਈ ਵਰਗੇ ਦੇਸ਼ ਦੇ ਚਾਰ ਮਹਾਨਗਰਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ।



ਸਰਕਾਰੀ ਤੇਲ ਕੰਪਨੀਆਂ (government oil companies) ਮੁਤਾਬਕ ਨੋਇਡਾ 'ਚ ਪੈਟਰੋਲ 4 ਪੈਸੇ ਮਹਿੰਗਾ ਹੋ ਕੇ 96.69 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ, ਜਦਕਿ ਡੀਜ਼ਲ 4 ਪੈਸੇ ਵਧ ਕੇ 89.86 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।



ਗਾਜ਼ੀਆਬਾਦ 'ਚ ਅੱਜ ਪੈਟਰੋਲ ਸਸਤਾ ਹੋ ਗਿਆ ਅਤੇ 35 ਪੈਸੇ ਦੀ ਗਿਰਾਵਟ ਤੋਂ ਬਾਅਦ 96.23 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।



ਇੱਥੇ ਡੀਜ਼ਲ ਵੀ 33 ਪੈਸੇ ਦੀ ਗਿਰਾਵਟ ਨਾਲ 89.42 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।



ਹਰਿਆਣਾ ਦੀ ਰਾਜਧਾਨੀ ਗੁਰੂਗ੍ਰਾਮ 'ਚ ਅੱਜ ਪੈਟਰੋਲ 21 ਪੈਸੇ ਮਹਿੰਗਾ ਹੋ ਕੇ 97.10 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ, ਜਦਕਿ ਡੀਜ਼ਲ 20 ਪੈਸੇ ਮਹਿੰਗਾ ਹੋ ਕੇ 89.96 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।