ਕਰਨਾਟਕ ਕਾਂਗਰਸ ਦੇ ਮੁਖੀ ਡੀਕੇ ਸ਼ਿਵਕੁਮਾਰ ਨੇ ਕਨਕਪੁਰਾ ਤੋਂ ਚੋਣ ਲੜੀ ਸੀ



ਡੀਕੇ ਸ਼ਿਵਕੁਮਾਰ ਨੇ ਕਨਕਪੁਰਾ ਸੀਟ ਜਿੱਤੀ ਹੈ



ਉਹ ਕਰੀਬ 40 ਹਜ਼ਾਰ ਵੋਟਾਂ ਨਾਲ ਜਿੱਤੇ ਹਨ



ਡੀਕੇ ਸ਼ਿਵਕੁਮਾਰ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ



ਉਨ੍ਹਾਂ ਦਾਅਵਾ ਕੀਤਾ ਸੀ ਕਿ ਪਾਰਟੀ ਘੱਟੋ-ਘੱਟ 141 ਸੀਟਾਂ ਜਿੱਤੇਗੀ



ਡੀਕੇ ਸ਼ਿਵਕੁਮਾਰ ਕੋਲ 1,413 ਕਰੋੜ ਰੁਪਏ ਦੀ ਜਾਇਦਾਦ ਹੈ



ਡੀਕੇ ਸ਼ਿਵਕੁਮਾਰ ਕਨਕਪੁਰਾ ਸੀਟ ਤੋਂ ਲਗਾਤਾਰ 8 ਵਾਰ ਵਿਧਾਇਕ ਰਹੇ ਹਨ



ਸ਼ਿਵਕੁਮਾਰ ਦਾ ਸੂਬੇ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਬਹੁਤ ਪੁਰਾਣਾ ਹੈ



2018 ਦੀਆਂ ਚੋਣਾਂ ਵਿੱਚ ਵੀ ਉਹ ਮੁੱਖ ਮੰਤਰੀ ਬਣਨ ਤੋਂ ਖੁੰਝ ਗਏ ਸਨ



ਸਾਲ 2019 'ਚ ਉਸ ਨੂੰ ਟੈਕਸ ਚੋਰੀ ਦੇ ਦੋਸ਼ 'ਚ ਦੋ ਮਹੀਨੇ ਦਿੱਲੀ ਦੀ ਤਿਹਾੜ ਜੇਲ 'ਚ ਕੱਟਣੇ ਪਏ ਸਨ