ਸ਼ਾਹਰੁਖ ਖਾਨ ਸਟਾਰਰ ਫਿਲਮ 'ਪਠਾਨ' ਨੇ ਬਾਕਸ ਆਫਿਸ 'ਤੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ



ਫਿਲਮ ਦੇ ਇਸ ਸ਼ਾਨਦਾਰ ਪ੍ਰਦਰਸ਼ਨ 'ਤੇ ਦਲੇਰ ਮਹਿੰਦੀ ਦਾ ਕਹਿਣਾ ਹੈ ਕਿ ਇਸ ਸਫਲਤਾ ਦਾ ਮੁੱਖ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ।



ਉਨ੍ਹਾਂ ਕਿਹਾ ਕਿ PM ਮੋਦੀ ਨੇ ਬਾਈਕਾਟ ਦੇ ਰੁਝਾਨ ਨੂੰ ਰੋਕਣ ਦੀ ਗੱਲ ਕੀਤੀ ਸੀ, ਜਿਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਤੇ ਬਾਈਕਾਟ ਦਾ ਰੁਝਾਨ ਮੱਠਾ ਪੈ ਗਿਆ ਤੇ ਫਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ।



'ਆਜਤਕ' ਨਾਲ ਗੱਲਬਾਤ ਕਰਦਿਆਂ ਦਲੇਰ ਮਹਿੰਦੀ ਨੇ ਕਿਹਾ, ''ਜੀਓ ਜੀਓ ਰੇ ਪੀਐੱਮ ਹਿੰਦੁਸਤਾਨ, ਜਿਨ੍ਹਾਂ ਦੀ ਵਜ੍ਹਾ ਕਰਕੇ ਫਿਲਮ ਇੰਡਸਟਰੀ ਅਤੇ ਝੂਮ ਰਹੇ ਹਨ 'ਪਠਾਨ'।''



ਜੇਕਰ ਪ੍ਰਧਾਨ ਮੰਤਰੀ ਇਹ ਨਾ ਕਹਿੰਦੇ ਕਿ ਬਾਈਕਾਟ ਨੂੰ ਰੋਕਿਆ ਜਾਣਾ ਚਾਹੀਦਾ ਹੈ, ਤਾਂ ਮੈਨੂੰ ਲੱਗਦਾ ਹੈ ਕਿ ਪਠਾਨ ਦਾ ਹਿੱਟ ਹੋਣਾ ਬਹੁਤ ਔਖਾ ਸੀ।



ਮੈਂ ਪ੍ਰਧਾਨ ਮੰਤਰੀ ਅਤੇ ਸ਼ਾਹਰੁਖ ਖਾਨ ਨੂੰ ਵਧਾਈ ਦੇਣਾ ਚਾਹੁੰਦਾ ਹਾਂ, ਇਹ ਫਿਲਮ ਇੰਡਸਟਰੀ ਲਈ ਬਹੁਤ ਚੰਗਾ ਹੈ।



ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫਿਲਮ ਇੰਡਸਟਰੀ ਲਈ ਇਹ ਬਹੁਤ ਚੰਗੀ ਗੱਲ ਹੈ ਕਿ ਇਹ ਰੁਝਾਨ ਖਤਮ ਹੋ ਰਿਹਾ ਹੈ ਅਤੇ ਹੁਣ ਫਿਲਮਾਂ ਵਧੀਆ ਪ੍ਰਦਰਸ਼ਨ ਕਰਨ ਦੇ ਯੋਗ ਹੋਣਗੀਆਂ।



ਦਲੇਰ ਮਹਿੰਦੀ ਨੇ ਕਿਹਾ ਕਿ ਇਸ ਰੁਝਾਨ ਦੇ ਕਮਜ਼ੋਰ ਹੋਣ ਦਾ ਇੱਕੋ ਇੱਕ ਕਾਰਨ ਇਹ ਹੈ ਕਿ PM ਮੋਦੀ ਅੱਗੇ ਆਏ ਤੇ ਇਸ ਬਾਰੇ ਬੋਲੇ ​​ਤੇ ਇਸਨੂੰ ਰੋਕਣ ਲਈ ਕਿਹਾ, ਜਿਸ ਨਾਲ ਫਿਲਮਾਂ ਨੂੰ ਫਾਇਦਾ ਹੋਵੇਗਾ।



ਫਿਲਮ ਇੰਡਸਟਰੀ ਲੰਬੇ ਸਮੇਂ ਤੋਂ ਬਾਈਕਾਟ ਦੇ ਰੁਝਾਨ ਦਾ ਸ਼ਿਕਾਰ ਹੋ ਰਹੀ ਸੀ ਅਤੇ 'ਪਠਾਨ' ਵੀ ਬਾਈਕਾਟ ਟਰੈਂਡ ਦੀ ਲਪੇਟ 'ਚ ਆ ਗਈ ਸੀ।



ਫਿਲਮ ਦੇ ਗੀਤ 'ਬੇਸ਼ਰਮ ਰੰਗ' ਵਿੱਚ ਦੀਪਿਕਾ ਪਾਦੂਕੋਣ ਦੀ ਸੰਤਰੀ ਬਿਕਨੀ ਨੂੰ ਭਗਵੇ ਨਾਲ ਜੋੜ ਕੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਗਿਆ ਸੀ।