ਸ਼ਰਾਬ ਨੂੰ ਦਿਨ ਵਿੱਚ ਕਿਸੇ ਵੀ ਵੇਲੇ ਪੀਣਾ ਠੀਕ ਨਹੀਂ ਹੈ



ਕਿਉਂਕਿ ਇਹ ਸਿਹਤ ਲਈ ਨੁਕਸਾਨਦਾਇਕ ਹੈ



ਬਹੁਤ ਸਾਰੇ ਲੋਕ ਨਾਸ਼ਤੇ ਵਿੱਚ ਸ਼ਰਾਬ ਦਾ ਸੇਵਨ ਕਰਦੇ ਹਨ



ਖਾਲੀ ਪੇਟ ਸ਼ਰਾਬ ਪੀਣਾ ਕਾਫੀ ਨੁਕਸਾਨਦਾਇਕ ਹੈ



ਮਾਹਰਾਂ ਦਾ ਮੰਨਣਾ ਹੈ ਕਿ ਬ੍ਰੇਕਫਾਸਟ ਵਿੱਚ ਕਦੇ ਵੀ ਸ਼ਰਾਬ ਨੂੰ ਸ਼ਾਮਲ ਨਹੀਂ ਕਰਨਾ ਚਾਹੀਦਾ



ਸਵੇਰੇ ਸ਼ਰਾਬ ਪੀਣ ਨਾਲ ਲੀਵਰ, ਕਿਡਨੀ ਅਤੇ ਇੰਟੈਸਟਾਈਨ ‘ਤੇ ਅਸਰ ਪੈਂਦਾ ਹੈ



ਵਿਯੌਨ ਦੀ ਰਿਪੋਰਟ ਵਿੱਚ ਇੱਕ ਡਾਕਟਰ ਨੇ ਇਸ ਨੂੰ ਲੈ ਕੇ ਕਾਫੀ ਚਿੰਤਾ ਜ਼ਾਹਰ ਕੀਤੀ ਹੈ



ਉਨ੍ਹਾਂ ਦਾ ਕਹਿਣਾ ਹੈ ਕਿ ਇਦਾਂ ਸ਼ਰਾਬ ਪੀਣ ਵਾਲੇ ਵਿਅਕਤੀ ਦੇ ਲੀਵਰ ਵਿੱਚ ਦਿੱਕਤ ਹੋ ਜਾਂਦੀ ਹੈ



ਇਸ ਨਾਲ ਅਲਕੋਹਲਿਕ ਡਿਮੇਂਸ਼ੀਆ ਦਾ ਖਤਰਾ ਹੁੰਦਾ ਹੈ



ਇਹ ਹਾਰਮੋਨ ਨੂੰ ਖਰਾਬ ਕਰਕੇ ਕਿਡਨੀ ‘ਤੇ ਜ਼ਿਆਦਾ ਅਸਰ ਪਾਉਂਦਾ ਹੈ