ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ 'ਜਵਾਨ' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। 7 ਸਤੰਬਰ ਨੂੰ ਰਿਲੀਜ਼ ਹੋਈ ਇਹ ਫਿਲਮ ਪੂਰੀ ਦੁਨੀਆ 'ਚ ਹਲਚਲ ਮਚਾ ਰਹੀ ਹੈ।



ਫਿਲਮ ਨੇ ਪਹਿਲੇ ਦਿਨ 75 ਕਰੋੜ ਦਾ ਸ਼ਾਨਦਾਰ ਕਾਰੋਬਾਰ ਕਰਕੇ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ ਸੀ।



ਐਟਲੀ ਦੀ ਫਿਲਮ 'ਚ ਬਾਲੀਵੁੱਡ ਲੇਡੀ ਸਟਾਰ ਦੀਪਿਕਾ ਪਾਦੁਕੋਣ ਦੇ ਕੈਮਿਓ ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ।



ਖਬਰਾਂ ਸਨ ਕਿ ਦੀਪਿਕਾ ਨੇ ਇਸ ਛੋਟੇ ਜਿਹੇ ਕੈਮਿਓ ਲਈ 15 ਕਰੋੜ ਰੁਪਏ ਚਾਰਜ ਕੀਤੇ ਹਨ। ਹੁਣ ਅਦਾਕਾਰਾ ਨੇ ਖੁਦ ਆਪਣੀ ਫੀਸ ਬਾਰੇ ਖੁਲਾਸਾ ਕੀਤਾ ਹੈ।



ਹਾਲ ਹੀ 'ਚ 'ਦਿ ਵੀਕ' ਨੂੰ ਦਿੱਤੇ ਇੰਟਰਵਿਊ 'ਚ ਅਭਿਨੇਤਰੀ ਨੇ ਕਿਹਾ ਕਿ 'ਮੈਂ ਜਵਾਨ ਤੋਂ ਇਕ ਰੁਪਿਆ ਵੀ ਫੀਸ ਨਹੀਂ ਲਈ ਹੈ।



ਇਸ ਤੋਂ ਪਹਿਲਾਂ ਵੀ ਮੈਂ ਰਣਵੀਰ ਦੀ 83 ਅਤੇ ਰੋਹਿਤ ਸ਼ੈੱਟੀ ਦੀ ਸਰਕਸ ਲਈ ਕੋਈ ਚਾਰਜ ਨਹੀਂ ਲਿਆ ਸੀ।



ਅਭਿਨੇਤਰੀ ਅੱਗੇ ਕਹਿੰਦੀ ਹੈ ਕਿ 'ਮੈਂ 83 ਦਾ ਹਿੱਸਾ ਬਣਨਾ ਚਾਹੁੰਦੀ ਸੀ,



ਕਿਉਂਕਿ ਮੈਂ ਉਨ੍ਹਾਂ ਔਰਤਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੀ ਸੀ ਜਿਨ੍ਹਾਂ ਨੇ ਆਪਣੇ ਪਤੀਆਂ ਦਾ ਸਮਰਥਨ ਕਰਨ ਲਈ ਆਪਣੇ ਆਪ ਨਾਲ ਸਮਝੌਤਾ ਕੀਤਾ ਸੀ।



ਇਸ ਤੋਂ ਇਲਾਵਾ ਮੈਂ ਸ਼ਾਹਰੁਖ ਖਾਨ ਅਤੇ ਰੋਹਿਤ ਸ਼ੈੱਟੀ ਦੀਆਂ ਫਿਲਮਾਂ 'ਚ ਸਪੈਸ਼ਲ ਅਪੀਅਰੈਂਸ ਲਈ ਹਮੇਸ਼ਾ ਮੌਜੂਦ ਰਹਿੰਦੀ ਹਾਂ।



ਦੀਪਿਕਾ ਨੇ ਵੀ ਸ਼ਾਹਰੁਖ ਖਾਨ ਨਾਲ ਆਪਣੀ ਬੌਂਡਿੰਗ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਕਿਹਾ, 'ਅਸੀਂ ਦੋਵੇਂ ਇਕ-ਦੂਜੇ ਦੇ ਲੱਕੀ ਚਾਰਮ ਹਾਂ। ਪਰ ਸਾਡਾ ਬੰਧਨ ਇਸ ਸਭ ਤੋਂ ਉੱਪਰ ਹੈ।