ਕੁਝ ਮੀਡੀਆ ਰਿਪੋਰਟਾਂ ਮੁਤਾਬਕ ਡੇਂਗੂ ਦੇ ਇੱਕ ਸਾਲ ਵਿੱਚ ਆਉਣ ਵਾਲੇ ਅੱਧੇ ਕੇਸ ਅਕਤੂਬਰ ਮਹੀਨੇ ਵਿੱਚ ਹੀ ਆਏ ਹਨ।

ਡੇਂਗੂ ਦਾ ਮੱਛਰ ਹਮੇਸ਼ਾ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਯਾਨੀ ਡੇਂਗੂ ਦਾ ਬਾਲਗ ਮੱਛਰ ਸਾਫ਼ ਅਤੇ ਕਈ ਦਿਨਾਂ ਤੱਕ ਭਰੇ ਪਾਣੀ ਵਿੱਚ ਅੰਡੇ ਦਿੰਦੇ ਹਨ।

ਇਸ ਲਈ ਬੱਚਿਆਂ ਨੂੰ ਸੁਚੇਤ ਕਰੋ ਕਿ ਜੇਕਰ ਕਿਸੇ ਵੀ ਅਜਿਹੀ ਥਾਂ 'ਤੇ ਪਾਣੀ ਨਜ਼ਰ ਆਵੇ ਤਾਂ ਤੁਹਾਨੂੰ ਸੂਚਿਤ ਕਰੋ।

ਸਾਨੂੰ ਸਾਰਿਆਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਣ ਲਈ ਉਪਚਾਰਾਂ, ਲੱਛਣਾਂ ਅਤੇ ਇਲਾਜ ਨਾਲ ਜੁੜੀਆਂ ਮਹੱਤਵਪੂਰਣ ਗੱਲਾਂ ਨੂੰ ਜਾਣਨਾ ਚਾਹੀਦਾ ਹੈ।

ਡੇਂਗੂ ਦੇ ਲੱਛਣਾਂ 'ਚ 2 ਤੋਂ 7 ਦਿਨਾਂ ਦੇ ਅੰਦਰ ਤੇਜ਼ ਬੁਖਾਰ, ਅੱਖਾਂ ਦੇ ਪਿੱਛੇ ਗੰਭੀਰ ਦਰਦ ਤੇ ਸਰੀਰ ਦੇ ਜੋੜਾਂ ਵਿੱਚ ਤੇਜ਼ ਦਰਦ ਹੁੰਦਾ ਹੈ।

ਇਸ ਬੁਖਾਰ ਲਈ ਟੈਸਟ ਕਰਵਾਉਣ ਤੋਂ ਬਾਅਦ, ਆਮ ਤੌਰ 'ਤੇ ਪਲੇਟਲੈਟ ਦੀ ਗਿਣਤੀ ਬਹੁਤ ਘੱਟ ਹੋ ਜਾਂਦੀ ਹੈ।

ਡੇਂਗੂ ਨੂੰ ਰੋਕਣ ਦਾ ਸਭ ਤੋਂ ਸਹੀ ਤਰੀਕਾ ਇਹ ਹੈ ਕਿ ਇਸ ਦੇ ਮੱਛਰਾਂ ਨੂੰ ਪੈਦਾ ਨਾ ਹੋਣ ਦਿੱਤਾ ਜਾਵੇ। ਖਾਣ-ਪੀਣ ਤੇ ਸਫਾਈ ਦਾ ਧਿਆਨ ਰੱਖਿਆ ਜਾਵੇ।

ਜੇ ਤੁਸੀਂ ਪੰਛੀਆਂ ਲਈ ਪਾਣੀ ਰੱਖਦੇ ਹੋ ਤਾਂ ਇਸ ਨੂੰ ਹਰ ਰੋਜ਼ ਬਦਲੋ। ਤਾਂ ਜੋ ਡੇਂਗੂ ਦਾ ਮੱਛਰ ਜੇਕਰ ਉਸ ਵਿੱਚ ਆਂਡੇ ਦੇਵੇ ਤਾਂ ਵੀ ਇਸ ਦਾ ਲਾਰਵਾ ਪੈਦਾ ਨਾ ਹੋ ਸਕੇ।

ਬਾਹਰ ਜਾਂਦੇ ਸਮੇਂ ਮੱਛਰ ਭਜਾਉਣ ਵਾਲੀ ਦਵਾਈ ਲਗਾਓ ਅਤੇ ਪੂਰੀ ਬਾਹਾਂ ਵਾਲੇ ਕੱਪੜੇ ਪਾਓ। ਇਸਤੋਂ ਇਲਾਵਾ ਕੀਟਨਾਸ਼ਕਾਂ ਦਾ ਛਿੜਕਾਅ ਕਰੋ।