ਦਿੱਗਜ ਬਾਲੀਵੁੱਡ ਅਭਿਨੇਤਾ ਧਰਮਿੰਦਰ ਅਤੇ ਡ੍ਰੀਮ ਗਰਲ ਹੇਮਾ ਮਾਲਿਨੀ ਦੀ ਧੀ, ਆਪਣੇ ਐਕਟਿੰਗ ਕਰੀਅਰ ਦੀ ਬਜਾਏ ਆਪਣੀ ਨਿੱਜੀ ਜ਼ਿੰਦਗੀ ਲਈ ਵਧੇਰੇ ਸੁਰਖੀਆਂ ਵਿੱਚ ਹੈ। ਹਾਲ ਹੀ 'ਚ ਈਸ਼ਾ ਦਿਓਲ ਨੂੰ ਲੈ ਕੇ ਅਜਿਹੀ ਖਬਰ ਸਾਹਮਣੇ ਆਈ ਹੈ। ਇਹ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਖਬਰਾਂ ਮੁਤਾਬਕ ਅਦਾਕਾਰਾ ਆਪਣੇ ਪਤੀ ਭਰਤ ਤਖਤਾਨੀ ਤੋਂ ਵੱਖ ਹੋ ਚੁੱਕੀ ਹੈ। ਦਰਅਸਲ, ਬਾਲੀਵੁੱਡ ਲਾਈਫ ਅਤੇ ਬਾਲੀਵੁੱਡ ਸ਼ਾਦੀ ਡਾਟ ਕਾਮ 'ਚ ਛਪੀ ਖਬਰ ਮੁਤਾਬਕ ਇਹ ਗੱਲਾਂ ਉਦੋਂ ਸਾਹਮਣੇ ਆਈਆਂ ਜਦੋਂ ਹਾਲ ਹੀ 'ਚ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਰੈੱਡਡਿਟ 'ਤੇ ਇਕ ਪੋਸਟ ਸ਼ੇਅਰ ਕੀਤੀ ਅਤੇ ਉਸ 'ਚ ਸੰਕੇਤ ਦਿੱਤਾ ਕਿ ਈਸ਼ਾ ਅਤੇ ਭਰਤ ਇਕ-ਦੂਜੇ ਤੋਂ ਵੱਖ ਹੋ ਗਏ ਹਨ। ਇਸੇ ਕਰਕੇ ਉਹ ਹੁਣ ਜਨਤਕ ਤੌਰ 'ਤੇ ਇਕੱਠੇ ਨਹੀਂ ਦਿਖਾਈ ਦਿੰਦੇ ਹਨ। ਇੰਨਾ ਹੀ ਨਹੀਂ ਇਸ ਪੋਸਟ 'ਚ ਯੂਜ਼ਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭਰਤ ਆਪਣੀ ਪਤਨੀ ਨਾਲ ਧੋਖਾ ਕਰ ਰਿਹਾ ਹੈ। ਯੂਜ਼ਰ ਨੇ ਆਪਣੀ ਪੋਸਟ 'ਚ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਈਸ਼ਾ ਦੇ ਪਤੀ ਭਰਤ ਨੂੰ ਨਵੇਂ ਸਾਲ ਦੇ ਦਿਨ ਬੈਂਗਲੁਰੂ 'ਚ ਪਾਰਟੀ 'ਚ ਦੇਖਿਆ ਸੀ। ਜਿੱਥੇ ਉਹ ਆਪਣੀ ਇੱਕ ਕਥਿਤ ਪ੍ਰੇਮਿਕਾ ਨਾਲ ਸੀ। ਇਹ ਵੀ ਦੱਸਿਆ ਗਿਆ ਕਿ ਭਰਤ ਦੀ ਪ੍ਰੇਮਿਕਾ ਬੈਂਗਲੁਰੂ 'ਚ ਹੀ ਰਹਿੰਦੀ ਹੈ। ਹਾਲਾਂਕਿ ਇਨ੍ਹਾਂ ਖਬਰਾਂ 'ਤੇ ਅਜੇ ਤੱਕ ਦਿਓਲ ਪਰਿਵਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।