Shehnaaz Gill Transformation: ਭੂਮੀ ਪੇਡਨੇਕਰ ਅਤੇ ਸ਼ਹਿਨਾਜ਼ ਗਿੱਲ ਦੀ ਫਿਲਮ 'ਥੈਂਕ ਯੂ ਫਾਰ ਕਮਿੰਗ' ਦਾ ਟ੍ਰੇਲਰ ਲਾਂਚ ਹੋ ਚੁੱਕਿਆ ਹੈ।



ਸ਼ਹਿਨਾਜ਼ ਗਿੱਲ ਨੇ ਟ੍ਰੇਲਰ ਲਾਂਚ ਈਵੈਂਟ 'ਤੇ ਆਪਣੀ ਸ਼ਾਨਦਾਰ ਲੁੱਕ ਨਾਲ ਲਾਈਮਲਾਈਟ ਹਾਸਲ ਕੀਤੀ। ਉਹ ਆਰੇਂਜ ਰੰਗ ਦੀ ਡਰੈੱਸ ਵਿੱਚ ਆਪਣੀ ਪਿੱਠ ਨੂੰ ਫਲਾਂਟ ਕਰਦੀ ਦਿਖਾਈ ਦਿੱਤੀ।



ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੇ ਫੈਸ਼ਨ ਸੈਂਸ ਅਤੇ ਸਟਾਈਲ ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ। ਉਸ ਦੀ ਟ੍ਰਾਂਸਫਾਰਮੇਸ਼ਨ ਯਾਤਰਾ ਬਹੁਤ ਪ੍ਰੇਰਨਾਦਾਇਕ ਹੈ। ਆਓ ਜਾਣਦੇ ਹਾਂ ਸ਼ਹਿਨਾਜ਼ ਗਿੱਲ ਨੇ 6 ਮਹੀਨਿਆਂ 'ਚ 12 ਕਿਲੋ ਭਾਰ ਕਿਵੇਂ ਘਟਾਇਆ।



ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਨੇ ਆਪਣੇ ਟਰਾਂਸਫਾਰਮੇਸ਼ਨ ਸਫਰ ਲਈ ਲਾਕਡਾਊਨ ਪੀਰੀਅਡ ਨੂੰ ਚੁਣਿਆ। ਉਸ ਨੇ ਬਿਨਾਂ ਕਿਸੇ ਕਸਰਤ ਦੇ 6 ਮਹੀਨਿਆਂ ਵਿੱਚ 12 ਕਿਲੋ ਭਾਰ ਘਟਾ ਲਿਆ ਸੀ। ਉਸਨੇ ਡਾਈਟ ਦੁਆਰਾ ਆਪਣਾ ਭਾਰ ਘਟਾਇਆ।



ਸ਼ਹਿਨਾਜ਼ ਨੇ ਦੱਸਿਆ ਸੀ, 'ਮੈਂ ਲੌਕਡਾਊਨ ਦੌਰਾਨ ਕੁਝ ਪ੍ਰੋਡਕਟਿਵ ਕਰਨਾ ਚਾਹੁੰਦੀ ਸੀ। ਲੋਕਾਂ ਨੂੰ ਹੈਰਾਨ ਕਰਨਾ ਵੀ ਚਾਹੁੰਦੀ ਸੀ। ਮੈਂ ਆਪਣੀ ਡਾਈਟ ਨਹੀਂ ਬਦਲੀ। ਮੈਂ ਉਹੀ ਖਾਧਾ ਜੋ ਪਹਿਲਾਂ ਖਾਂਦੀ ਸੀ।



ਬੱਸ ਮੈਂ ਆਪਣੀ ਡਾਈਟ ਨੂੰ ਘੱਟ ਕਰ ਦਿੱਤਾ। ਦੱਸ ਦੇਈਏ ਕਿ ਆਪਣੀ ਡਾਈਟ ਰਾਹੀਂ ਸ਼ਹਿਨਾਜ਼ ਨੇ ਆਪਣਾ ਵਜ਼ਨ 67 ਤੋਂ 55 ਕਿਲੋ ਤੱਕ ਘਟਾਇਆ।



ਪਿੰਕਵਿਲਾ ਦੀ ਖਬਰ ਮੁਤਾਬਕ ਜੇਕਰ ਸ਼ਹਿਨਾਜ਼ ਗਿੱਲ ਦੀ ਸਵੇਰ ਦੀ ਡਾਈਟ ਦੀ ਗੱਲ ਕਰੀਏ ਤਾਂ ਉਹ ਆਪਣੀ ਸਵੇਰ ਦੀ ਸ਼ੁਰੂਆਤ ਹਲਦੀ ਅਤੇ ਐਪਲ ਸਾਈਡਰ ਵਿਨੇਗਰ ਦੇ ਨਾਲ ਕੋਸੇ ਪਾਣੀ ਨਾਲ ਕਰਦੀ ਹੈ। ਇਸ ਤੋਂ ਬਾਅਦ ਸ਼ਹਿਨਾਜ਼ ਗ੍ਰੀਨ ਟੀ ਪੀਂਦੀ ਹੈ।



ਉਹ ਨਾਸ਼ਤੇ ਵਿੱਚ ਹਾਈ ਪ੍ਰੋਟੀਨ ਵਾਲੀ ਡਾਈਟ ਲੈਂਦੀ ਹੈ। ਉਹ ਸਪ੍ਰਾਉਟਸ, ਡੋਸਾ ਅਤੇ ਮੇਥੀ ਦੇ ਪਰਾਂਠੇ ਖਾਂਦੀ ਹੈ। ਹਾਈਡਰੇਟ ਰਹਿਣ ਲਈ ਉਹ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਨਾਰੀਅਲ ਪਾਣੀ ਪੀਂਦੀ ਹੈ।



ਸ਼ਹਿਨਾਜ਼ ਦੁਪਹਿਰ ਦੇ ਖਾਣੇ ਵਿੱਚ ਮੂੰਗੀ ਦੀ ਦਾਲ ਅਤੇ 1 ਰੋਟੀ ਖਾਂਦੀ ਹੈ। ਖਾਣਾ ਖਾਣ ਤੋਂ ਬਾਅਦ ਉਹ ਗ੍ਰੀਨ ਟੀ ਪੀਂਦੀ ਹੈ।



ਉਹ ਆਪਣੀ ਡਾਈਟ 'ਚ ਸੁੱਕੇ ਮੇਵੇ ਵੀ ਸ਼ਾਮਿਲ ਕਰਦੀ ਹੈ। ਉਹ ਰਾਤ ਦੇ ਖਾਣੇ ਵਿੱਚ ਮੂੰਗੀ ਦੀ ਦਾਲ ਅਤੇ 1 ਰੋਟੀ ਸ਼ਾਮਿਲ ਕਰਦੀ ਹੈ। ਇਸ ਤੋਂ ਬਾਅਦ ਉਹ ਦੁੱਧ ਦਾ ਗਲਾਸ ਪੀਂਦੀ ਹੈ।