ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਇਸ ਦੀ ਵਜ੍ਹਾ ਹੈ ਦਿਲਜੀਤ ਦੀ ਆਉਣ ਵਾਲੀ ਫਿਲਮ 'ਚਮਕੀਲਾ'। ਫਿਲਹਾਲ ਫਿਲਮ ਨੂੰ ਲੈਕੇ ਜੋ ਅਪਡੇਟ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਸ਼ੂਟਿੰਗ ਪੂਰੀ ਹੋ ਗਈ ਹੈ। ਇਸ ਬਾਰੇ ਪਰੀਨਿਤੀ ਚੋਪੜਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਵੀ ਸ਼ੇਅਰ ਕੀਤੀ ਹੈ। ਦੱਸ ਦਈਏ ਕਿ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਬਾਲੀਵੁੱਡ ਅਦਾਕਾਰਾ ਪਰੀਨਿਤੀ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ। ਪਰੀਨਿਤੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਸ ਨੇ ਇਮਤਿਆਜ਼ ਅਲੀ ਤੇ ਦਿਲਜੀਤ ਦੀ ਖੂਬ ਤਾਰੀਫ ਕੀਤੀ। ਉਸ ਨੇ ਕਿਹਾ, 'ਦਿਲਜੀਤ ਲਵ ਯੂ ਮੇਰਾ ਸਭ ਤੋਂ ਪਿਆਰਾ ਦੋਸਤ, ਹੁਣ ਕਿਸ ਦੇ ਨਾਲ ਗਾਵਾਂਗੀ ਮੈਂ?' ਇਮਤਿਆਜ਼ ਅਲੀ ਬਾਰੇ ਪਰੀਨਿਤੀ ਨੇ ਕਿਹਾ, 'ਬੈਸਟ ਇਨਸਾਨ, ਬੈਸਟ ਡਾਇਰੈਕਟਰ'। ਦੱਸ ਦਈਏ ਕਿ ਫਿਲਮ ਦੀ ਸ਼ੂਟਿੰਗ ਸੰਗਰੂਰ 'ਚ ਚੱਲ ਰਹੀ ਹੈ। ਹਰ ਦਿਨ ਫਿਲਮ ਦੇ ਸੈੱਟ ਤੋਂ ਦਿਲਜੀਤ ਦਾ ਚਮਕੀਲਾ ਅਵਤਾਰ 'ਚ ਕੋਈ ਨਾ ਕੋਈ ਵੀਡੀਓ ਲੀਕ ਹੁੰਦਾ ਰਹਿੰਦਾ ਹੈ। ਇੱਕ ਹੋਰ ਤਾਜ਼ਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਵਿੱਚ ਦਿਲਜੀਤ ਤੇ ਪਰੀਨਿਤੀ ਚੋਪੜਾ ਦੋਵੇਂ ਸਟੇਜ 'ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਦਿਲਜੀਤ-ਪਰੀਨਿਤੀ ਚਮਕੀਲਾ-ਅਮਰਜੋਤ ਦਾ ਸੁਪਰਹਿੱਟ ਗੀਤ 'ਪਹਿਲੇ ਲਲਕਾਰੇ ਨਾਲ' ਗਾਉਂਦੇ ਨਜ਼ਰ ਆ ਰਹੇ ਹਨ। ਕਾਬਿਲੇਗ਼ੌਰ ਹੈ ਕਿ ਚਮਕੀਲਾ ਦੀ ਬਾਇਓਪਿਕ ਨੂੰ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਇਮਤਿਆਜ਼ ਅਲੀ ਡਾਇਰੈਕਟ ਕਰ ਰਹੇ ਹਨ।