ਇੰਦਰਜੀਤ ਨਿੱਕੂ ਕਿਸੇ ਸਮੇਂ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੁੰਦੇ ਸੀ। ਪਰ ਸਮੇਂ ਦੇ ਨਾਲ ਨਾਲ ਨਿੱਕੂ ਦਾ ਕਰੇਜ਼ ਘਟਦਾ ਗਿਆ ਅਤੇ ਫਿਰ ਇੱਕ ਸਮਾਂ ਅਜਿਹਾ ਆਇਆ,



ਜਦੋਂ ਉਨ੍ਹਾਂ ਦੇ ਕੋਲ ਨਾ ਕੰਮ ਸੀ ਤੇ ਨਾ ਹੀ ਪੈਸਾ। ਇਸ ਤੋਂ ਬਾਅਦ ਪਿਛਲੇ ਸਾਲ ਨਿੱਕੂ ਦੀ ਬਾਬੇ ਦੇ ਦਰਬਾਰ 'ਚੋਂ ਵੀਡੀਓ ਵਾਇਰਲ ਹੋਈ ਸੀ।



ਜਿਸ ਵਿੱਚ ਨਿੱਕੂ ਆਪਣੀ ਪਤਨੀ ਨਾਲ ਬਾਬੇ ਨੂੰ ਰੋ ਰੋ ਕੇ ਆਪਣੇ ਬੁਰੇ ਸਮੇਂ ਦਾ ਹਾਲ ਸੁਣਾ ਰਹੇ ਸੀ। ਨਿੱਕੂ ਦੀ ਇਹ ਵੀਡੀਓ ਖੂਬ ਵਾਇਰਲ ਹੋਈ ਸੀ।



ਇਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਪੂਰਾ ਪੰਜਾਬ ਨਿੱਕੂ ਦੇ ਸਮਰਥਨ 'ਚ ਉੱਤਰ ਆਇਆਂ ਸੀ।



ਹੁਣ ਇੰਦਰਜੀਤ ਨਿੱਕੂ ਨੇ ਹਾਲ ਹੀ 'ਚ ਇੰਟਰਵਿਊ ਦਿੱਤੀ ਸੀ। ਇਸ ਇੰਟਰਵਿਊ ਦੀ ਇੱਕ ਕਲਿੱਪ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ, ਜਿਸ ਵਿੱਚ ਨਿੱਕੂ ਖੁਦ ਆਪਣੇ ਮਾੜੇ ਸਮੇਂ ਬਾਰੇ ਬੋਲਦੇ ਨਜ਼ਰ ਆ ਰਹੇ ਹਨ।



ਇਸ ਦੌਰਾਨ ਨਿੱਕੂ ਨੇ ਦਿਲਜੀਤ ਦੋਸਾਂਝ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਦਿਲਜੀਤ ਦੋਸਾਂਝ ਹੀ ਉਹ ਸ਼ਖਸ ਸੀ, ਜਿਸ ਨੇ ਨਿੱਕੂ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਮਦਦ ਦੀ ਪੇਸ਼ਕਸ਼ ਕੀਤੀ ਸੀ।



ਨਿੱਕੂ ਨੇ ਖੁਲਾਸਾ ਕੀਤਾ ਸੀ ਕਿ ਜਦੋਂ ਦਿਲਜੀਤ ਦੋਸਾਂਝ ਨੇ ਨਿੱਕੂ ਤੋਂ ਗਾਣਾ ਗਵਾਇਆ ਸੀ, ਤਾਂ ਉਨ੍ਹਾਂ ਨੇ ਨਿੱਕੂ ਨੂੰ ਗਾਣੇ ਲਈ 5 ਲੱਖ ਰੁਪਏ ਭੇਜੇ ਸੀ।



ਦਿਲਜੀਤ ਹੀ ਉਹ ਪਹਿਲੇ ਸ਼ਖਸ ਸੀ, ਜਿਨ੍ਹਾਂ ਨੇ ਨਿੱਕੂ ਦੀ ਮਦਦ ਕੀਤੀ ਅਤੇ ਨਾਲ ਹੀ ਪੂਰੀ ਇੰਡਸਟਰੀ ਨਿੱਕੂ ਦੇ ਨਾਲ ਖੜੀ ਕੀਤੀ।



ਦੇਖੋ ਨਿੱਕੂ ਨੇ ਦਿਲਜੀਤ ਬਾਰੇ ਕੀ ਕਿਹਾ:



ਦੇਖੋ ਇਹ ਵੀਡੀਓ: