Neha Kakkar-Rohanpreet Singh New Song Dil Bechara: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੀ ਲਵ ਸਟੋਰੀ ਤੋਂ ਹਰ ਕੋਈ ਜਾਣੂ ਹੈ।



ਵਿਆਹ ਤੋਂ ਬਾਅਦ ਨੇਹਾ ਅਤੇ ਰੋਹਨਪ੍ਰੀਤ ਅਕਸਰ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਖਾਸ ਗੱਲ ਇਹ ਹੈ ਕਿ ਦੋਵਾਂ ਸਿਤਾਰਿਆਂ ਨੇ ਮਿਲ ਕੇ ਪ੍ਰਸ਼ੰਸਕਾਂ ਲਈ ਕਈ ਸੁਪਰਹਿੱਟ ਗੀਤ ਵੀ ਗਾਏ ਹਨ।



ਇਸ ਵਿਚਾਲੇ ਇਸ ਜੋੜੀ ਨੇ ਆਪਣੇ ਨਵੇਂ ਗੀਤ ਦਿਲ ਬੇਚਾਰਾ ਦਾ ਐਲਾਨ ਕੀਤਾ ਹੈ। ਇਸ ਗੀਤ ਦੀ ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਤੁਹਾਨੂੰ ਨੇਹਾ ਕੱਕੜ ਦਾ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲੇਗਾ।



ਦਰਅਸਲ, ਇਸ ਗੀਤ ਲਈ ਨੇਹਾ ਕੱਕੜ ਆਪਣੀ ਵੱਖਰੀ ਹੀ ਲੁੱਕ ਵਿੱਚ ਦਿਖਾਈ ਦੇ ਰਹੀ ਹੈ।



ਜੀ ਹਾਂ, ਨੇਹਾ ਨੇ ਪਤੀ ਰੋਹਨਪ੍ਰੀਤ ਨਾਲ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਇਹ ਹੈ #DilBechara 🤍 ਦੀ ਪਹਿਲੀ ਝਲਕ...



ਇਸਦੇ ਨਾਲ ਹੀ ਨੇਹਾ ਦੇ ਫੈਨਜ਼ ਗਾਇਕਾ ਦੀ ਨਵੀਂ ਲੁੱਕ ਦੇਖ ਉਸ ਉੱਪਰ ਲੱਟੂ ਹੋ ਗਏ।



ਇਸ ਤਸਵੀਰ ਵਿੱਚ ਨੇਹਾ ਬੌਬ ਹੇਅਰਕਟ ਵਿੱਚ ਦਿਖਾਈ ਦੇ ਰਹੀ ਹੈ। ਜਿਸ ਨੂੰ ਦੇਖ ਪ੍ਰਸ਼ੰਸਕ ਖੂਬ ਤਾਰੀਫ ਕਰ ਰਹੇ ਹਨ।



ਇੱਕ ਪ੍ਰਸ਼ੰਸਕ ਨੇ ਨੇਹਾ ਦੀ ਲੁੱਕ ਉੱਪਰ ਕਮੈਂਟ ਕਰ ਲਿਖਿਆ, ਸੋ ਕਿਊਟ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਤਾਰੀਫ ਕਰਦੇ ਹੋਏ ਕਿਹਾ ਕਿਊਟ...



ਦੱਸ ਦੇਈਏ ਕਿ ਨੇਹਾ ਅਤੇ ਰੋਹਨਪ੍ਰੀਤ ਦੇ ਨਵੇਂ ਗੀਤ ਦਿਲ ਬੇਚਾਰਾ ਦਾ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।



ਕਾਬਿਲੇਗੌਰ ਹੈ ਕਿ ਨੇਹਾ ਅਤੇ ਰੋਹਨਪ੍ਰੀਤ ਨੇ ਅਕਤੂਬਰ 2020 ਵਿੱਚ ਵਿਆਹ ਕਰਵਾਇਆ ਸੀ। ਦੋਵੇਂ ਵਿਆਹ ਤੋਂ ਕੁਝ ਸਮੇਂ ਪਹਿਲਾਂ ਰਿਲੇਸ਼ਨਸ਼ਿਪ 'ਚ ਸਨ। ਜਿਸ ਨੂੰ ਬਾਅਦ ਵਿੱਚ ਉਨ੍ਹਾਂ ਨੇ ਪਤੀ-ਪਤਨੀ ਦੇ ਰਿਸ਼ਤੇ ਦਾ ਨਾਂਅ ਦਿੱਤਾ।