ਠੰਢ ਦਾ ਮੌਸਮ ਆਉਂਦੇ ਹੀ ਬੁੱਲ੍ਹਾਂ ਦਾ ਫਟਣਾ ਸ਼ੁਰੂ ਹੋ ਜਾਂਦਾ ਹੈ। ਔਰਤਾਂ, ਬੱਚੇ ਤੇ ਬੁੱਢੇ ਵੀ ਫਟੇ ਹੋਏ ਬੁੱਲ੍ਹਾਂ ਤੋਂ ਪ੍ਰੇਸ਼ਾਨ ਹੋ ਜਾਂਦੇ ਹਨ।

ਤੁਸੀਂ ਚਾਹੇ ਜਿੰਨੀਆਂ ਮਰਜ਼ੀ ਕਰੀਮਾਂ ਲਗਾ ਲਾਓ ਜਾਂ ਵੈਸਲੀਨ ਦੀ ਵਰਤੋਂ ਕਰੋ, ਬੁੱਲ੍ਹਾਂ ਦੇ ਫਟੇ ਹੋਣ ਦੀ ਪ੍ਰਕਿਰਿਆ ਜਾਰੀ ਰਹਿੰਦੀ ਹੈ।

ਕਈ ਵਾਰ ਸਰਦੀਆਂ 'ਚ ਬੁੱਲ ਇੰਨੇ ਸੁੱਕ ਜਾਂਦੇ ਹਨ ਕਿ ਬੁੱਲ੍ਹਾਂ 'ਚੋਂ ਖੂਨ ਵੀ ਆਉਣ ਲੱਗਦਾ ਹੈ। ਆਓ ਜਾਣੀਏ ਇਸਦਾ ਕਾਰਨ...

ਮਾਹਿਰਾਂ ਦਾ ਮੰਨਣਾ ਹੈ ਕਿ ਸੂਰਜ ਦੇ ਬਹੁਤ ਜ਼ਿਆਦਾ ਐਕਸਪੋਜਰ ਸੁੱਕੇ ਬੁੱਲ੍ਹਾਂ ਦਾ ਇੱਕ ਹੋਰ ਕਾਰਨ ਹੋ ਸਕਦਾ ਹੈ।

ਸਰਦੀਆਂ 'ਚ ਬੁੱਲ੍ਹ ਫਟੇ ਹੋਣ ਦੇ ਕਈ ਕਾਰਨ ਹੁੰਦੇ ਹਨ ਪਰ ਸਭ ਤੋਂ ਵੱਡਾ ਕਾਰਨ ਸਰੀਰ 'ਚ ਪਾਣੀ ਦੀ ਕਮੀ ਹੈ।

ਸਰਦੀਆਂ ਵਿੱਚ ਚੱਲਣ ਵਾਲੀ ਸੁੱਕੀ ਹਵਾ ਵੀ ਬੁੱਲ੍ਹਾਂ ਦੇ ਫਟੇ ਹੋਣ ਦਾ ਕਾਰਨ ਬਣਦੀ ਹੈ। ਇਸ ਵਈ ਅਜਿਹੀ ਹਵਾ ਤੋਂ ਬਚੋ।

ਹਰ ਰੋਜ਼ ਸੌਣ ਤੋਂ ਪਹਿਲਾਂ ਬਦਾਮ ਦਾ ਤੇਲ ਲਗਾਓ, ਇਸ ਨਾਲ ਤੁਹਾਡੇ ਬੁੱਲ੍ਹ ਨਹੀਂ ਫਟਣਗੇ ਤੇ ਨਰਮ ਰਹਿਣਗੇ।

ਬੁੱਲ੍ਹਾਂ 'ਤੇ ਦੇਸੀ ਘਿਓ ਲਗਾਉਣ ਨਾਲ ਵੀ ਨਾ ਤਾਂ ਉਹ ਫਟਦੇ ਹਨ ਅਤੇ ਨਾਲ ਹੀ ਫਟੇ ਹੋਏ ਬੁੱਲ੍ਹ ਜਲਦੀ ਠੀਕ ਹੋ ਜਾਂਦੇ ਹਨ।

ਨਾਰੀਅਲ ਤੇਲ ਚਮੜੀ ਨੂੰ ਹਾਈਡਰੇਟ ਕਰਦਾ ਹੈ ਅਤੇ ਫਟੇ ਹੋਏ ਬੁੱਲ੍ਹਾਂ ਤੋਂ ਛੁਟਕਾਰਾ ਦਿਵਾਉਂਦਾ ਹੈ।

ਜੇਕਰ ਤੁਸੀਂ ਫਟੇ ਹੋਏ ਬੁੱਲ੍ਹਾਂ ਤੋਂ ਪਰੇਸ਼ਾਨ ਹੋ ਤਾਂ ਦਿਨ 'ਚ ਦੋ ਤੋਂ ਤਿੰਨ ਵਾਰ ਬੁੱਲ੍ਹਾਂ 'ਤੇ ਕਰੀਮ ਭਾਵ ਮਲਾਈ ਲਗਾਓ।