CM ਮਾਨ ਵੱਲੋਂ ਅੱਜ ਪਟਿਆਲਾ 'ਚ ਗਣਤੰਤਰ ਦਿਵਸ ਦੇ ਸਮਾਗਮ ਵਿੱਚ ਹਿੱਸਾ ਲੈਣ ਵਾਲੀਆਂ ਵਿਦਿਅਕ ਸੰਸਥਾਵਾਂ (ਸਕੂਲਾਂ ਅਤੇ ਕਾਲਜਾਂ) ਲਈ ਛੁੱਟੀ ਦਾ ਐਲਾਨ ਕੀਤਾ ਹੈ। ਇਸ ਲਈ 27 ਜਨਵਰੀ ਦਿਨ ਸਕੂਲ ਅਤੇ ਕਾਲਜਾਂ ਬੰਦ ਰਹਿਣਗੇ।

ਬਠਿੰਡਾ – ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ 27 ਜਨਵਰੀ ਨੂੰ ਉਨ੍ਹਾਂ ਸਕੂਲਾਂ ਲਈ ਛੁੱਟੀ ਘੋਸ਼ਿਤ ਕੀਤੀ ਹੈ, ਜਿਨ੍ਹਾਂ ਨੇ ਸਕੂਲ ਪੱਧਰ, ਤਹਿਸੀਲ ਪੱਧਰ ਜਾਂ ਜ਼ਿਲ੍ਹਾ ਪੱਧਰ ‘ਤੇ ਗਣਤੰਤਰ ਦਿਵਸ ਵਿੱਚ ਭਾਗ ਲਿਆ ਹੈ।