Punjab School Timings Changed: ਪੰਜਾਬ ਦੇ ਸਕੂਲਾਂ ਵਿੱਚ ਟਾਈਮ ਦੇ ਬਦਲਣ ਨੂੰ ਲੈ ਅਹਿਮ ਖਬਰ ਸਾਹਮਣੇ ਆਈ ਹੈ।



ਦੱਸ ਦੇਈਏ ਲਗਾਤਾਰ ਵੱਧ ਰਹੀ ਠੰਡ ਕਾਰਨ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਸੀ।



ਇਸ ਤੋਂ ਬਾਅਦ ਹੁਣ ਫਿਰ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਦਰਅਸਲ, ਸੂਬੇ ਵਿੱਚ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ, ਜੋ ਕਿ 1 ਮਾਰਚ ਤੋਂ ਲਾਗੂ ਹੋਵੇਗਾ।



ਸਿੱਖਿਆ ਵਿਭਾਗ ਦੇ ਪੱਤਰ ਮੁਤਾਬਕ ਸਾਰੇ ਸਰਕਾਰੀ ਸਕੂਲ ਸਵੇਰੇ 8.30 ਵਜੇ ਖੁੱਲ੍ਹਣਗੇ। ਜਾਰੀ ਕੀਤੇ ਗਏ ਟਾਈਮ ਟੇਬਲ ਮੁਤਾਬਕ ਮਾਰਨਿੰਗ ਅਸੈਂਬਲੀ ਸਵੇਰੇ 8.30 ਵਜੇ ਹੋਵੇਗੀ।



ਸਕੂਲ ਵਿੱਚ ਪਹਿਲਾ ਪੀਰੀਅਡ 8.55 ਤੋਂ 9.35 ਤੱਕ, ਦੂਜਾ 9.35 ਤੋਂ 10.15 ਤੱਕ, ਤੀਜਾ 10.15 ਤੋਂ 10.55 ਤੱਕ, ਚੌਥਾ 10.55 ਤੋਂ 11.35 ਤੱਕ ਜਦਕਿ ਪੰਜਵਾਂ ਪੀਰੀਅਡ 11.35 ਤੋਂ 12.15 ਤੱਕ ਹੋਵੇਗਾ।



ਇਸ ਤੋਂ ਬਾਅਦ ਅੱਧੀ ਛੁੱਟੀ ਹੋਵੇਗੀ, ਜਿਸ ਵਿੱਚ ਬੱਚੇ ਖਾਣ-ਪੀਣ ਦਾ ਸਮਾਨ ਲੈ ਸਕਦੇ ਹਨ, ਜੋ ਕਿ 12.15 ਤੋਂ 12.50 ਤੱਕ ਚੱਲੇਗੀ।



6ਵਾਂ ਪੀਰੀਅਡ 12.50 ਤੋਂ 1.30 ਤੱਕ ਚੱਲੇਗਾ, 7ਵਾਂ ਪੀਰੀਅਡ 1.30 ਤੋਂ 2.10 ਤੱਕ, 8ਵਾਂ ਪੀਰੀਅਡ 2.10 ਤੋਂ 2.50 ਤੱਕ ਚੱਲੇਗਾ। ਭਾਵ 2.50 ਵਜੇ ਛੁੱਟੀ ਹੋਵੇਗੀ।