ਪੰਜਾਬੀ ਅਦਾਕਾਰਾ ਸਿੰਮੀ ਚਾਹਲ ਦਾ ਨਾਮ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਅਦਾਕਾਰਾ ਦੇ ਨਾਮ 'ਤੇ ਪੰਜਾਬ 'ਚ ਹਾਲ ਹੀ 'ਚ 500 ਬੂਟੇ ਲਾਏ ਗਏ ਹਨ। ਜੀ ਹਾਂ, ਪੰਜਾਬ ਦੀ ਕਿਸੇ ਜਗ੍ਹਾ 'ਤੇ ਰਾਊਂਡ ਗਲਾਸ ਫਾਊਂਡੇਸ਼ਨ ਨਾਮ ਦੀ ਐਨਜੀਓ ਵੱਲੋਂ 500 ਬੂਟੇ ਸਿੰਮੀ ਚਾਹਲ ਦੇ ਨਾਮ 'ਤੇ ਲਗਾਏ ਗਏ ਹਨ। ਦਰਅਸਲ, ਕਾਫੀ ਸਮੇਂ ਤੋਂ ਇਹ ਐਨਜੀਓ ਸੋਸ਼ਲ ਮੀਡੀਆ 'ਤੇ ਕੈਂਪੇਨ ਚਲਾ ਰਹੀ ਸੀ ਕਿ ਜੇ ਇਨ੍ਹਾਂ ਦੀਆਂ ਵੀਡੀਓਜ਼ 'ਤੇ ਕੋਈ ਸੈਲੀਬ੍ਰਿਟੀ ਕਮੈਂਟ ਕਰੇ ਤਾਂ ਇਹ ਉਸੇ ਸੈਲੀਬ੍ਰਿਟੀ ਦੇ ਨਾਮ 'ਤੇ 500 ਬੂਟੇ ਲਗਾਉਣਗੇ। ਸਿੰਮੀ ਚਾਹਲ ਨੇ ਇਸ ਪੋਸਟ 'ਤੇ ਕਮੈਂੇਟ ਕਰਦਿਆਂ ਵਾਤਾਵਰਨ ਪ੍ਰਤੀ ਚਿੰਤਾ ਜ਼ਾਹਰ ਕੀਤੀ ਸੀ ਅਤੇ ਵੱਧ ਤੋਂ ਵੱਧ ਰੁੱਖ ਲਾਉਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਇਸ ਐਨਜੀਓ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਅਦਾਕਾਰਾ ਦੇ ਨਾਮ ;ਤੇ 500 ਬੂਟੇ ਲਾਏ। ਇਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਇਸ ਵੀਡੀਓ 'ਚ ਸਿੰਮੀ ਚਾਹਲ ਨੂੰ ਂਟੈਗ ਵੀ ਕੀਤਾ ਗਿਆ ਹੈ। ਦੇਖੋ ਇਹ ਵੀਡੀਓ: