Actor Death: ਮਨੋਰੰਜਨ ਜਗਤ ਤੋਂ ਲਗਾਤਾਰ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਹਾਲੀਵੁੱਡ ਦੇ ਦਿੱਗਜ ਸਿਟਕਾਮ ਅਦਾਕਾਰ ਪੈਟ ਫਿਨ (Pat Finn), 'ਦਿ ਮਿਡਲ' ਅਤੇ 'ਮਰਫੀ ਬ੍ਰਾਊਨ' ਫੇਮ ਦਾ...

Published by: ABP Sanjha

ਸੋਮਵਾਰ ਨੂੰ 60 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਪੈਟ ਫਿਨ ਦੇ ਪਰਿਵਾਰ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਹਾਸੇ, ਪਿਆਰ ਅਤੇ ਪਰਿਵਾਰ ਨਾਲ ਭਰਪੂਰ ਸੀ।

Published by: ABP Sanjha

ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਡੋਨਾ, ਤਿੰਨ ਬੱਚੇ, ਮਾਤਾ-ਪਿਤਾ ਅਤੇ ਪੰਜ ਭੈਣ-ਭਰਾ ਹਨ। ਦੱਸ ਦੇਈਏ ਕਿ ਪੈਟ ਫਿਨ ਨੂੰ ਪਹਿਲੀ ਵਾਰ 2022 ਵਿੱਚ ਬਲੈਡਰ ਕੈਂਸਰ ਹੋਣ ਦਾ ਪਤਾ ਲੱਗਿਆ ਸੀ।

Published by: ABP Sanjha

ਕੁਝ ਸਮਾਂ ਇਸ ਵਿੱਚ ਸੁਧਾਰ ਰਹਿਣ ਤੋਂ ਬਾਅਦ, ਕੈਂਸਰ ਦੁਬਾਰਾ ਪਰਤ ਆਇਆ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਫੈਲ ਗਿਆ।

Published by: ABP Sanjha

ਉਨ੍ਹਾਂ ਦੀ ਮੌਤ ਤੋਂ ਇੱਕ ਮਹੀਨਾ ਪਹਿਲਾਂ, ਦੋਸਤਾਂ ਅਤੇ ਸਮਰਥਕਾਂ ਦੁਆਰਾ ਉਨ੍ਹਾਂ ਦੇ ਪਰਿਵਾਰ ਦੀ ਮਦਦ ਲਈ ਇੱਕ ਫੰਡਰੇਜ਼ਰ ਚਲਾਇਆ ਗਿਆ ਸੀ, ਜਿਸ ਵਿੱਚ $100,000 ਤੋਂ ਵੱਧ ਦੀ ਰਾਸ਼ੀ ਇਕੱਠੀ ਕੀਤੀ ਗਈ ਸੀ।

Published by: ABP Sanjha

ਵਰਕਫਰੰਟ ਦੀ ਗੱਲ ਕਰਿਏ ਤਾਂ ਉਹ ਲਗਭਗ ਤਿੰਨ ਦਹਾਕਿਆਂ ਦੇ ਆਪਣੇ ਕਰੀਅਰ ਵਿੱਚ, ਫਿਨ ਅਮਰੀਕੀ ਟੈਲੀਵਿਜ਼ਨ ਕਾਮੇਡੀ ਦਾ ਇੱਕ ਪ੍ਰਮੁੱਖ ਚਿਹਰਾ ਰਹੇ।

Published by: ABP Sanjha

ਉਨ੍ਹਾਂ ਨੇ 'ਦਿ ਮਿਡਲ' ਵਿੱਚ 'ਬਿਲ ਨੋਰਵੁੱਡ' ਅਤੇ 'ਮਰਫੀ ਬ੍ਰਾਊਨ' ਵਿੱਚ 'ਫਿਲ ਜੂਨੀਅਰ' ਦੀ ਭੂਮਿਕਾ ਨਿਭਾਈ। ਇਸ ਤੋਂ ਇਲਾਵਾ, ਉਹ 'ਫ੍ਰੈਂਡਜ਼' , 'ਸੇਨਫੀਲਡ' ਅਤੇ 'ਕਰਬ ਯੂਅਰ ਐਨਥੂਜ਼ੀਆਜ਼ਮ' ਵਰਗੇ ਵਿਸ਼ਵ ਪ੍ਰਸਿੱਧ ਸ਼ੋਅਜ਼ ਵਿੱਚ ਵੀ ਨਜ਼ਰ ਆਏ ਸਨ।

Published by: ABP Sanjha

ਉਨ੍ਹਾਂ ਨੇ 'ਡਿਊਡ ਵੇਅਰਜ਼ ਮਾਈ ਕਾਰ?' (Dude Where’s My Car?) ਵਰਗੀਆਂ ਫ਼ਿਲਮਾਂ ਵਿੱਚ ਵੀ ਕੰਮ ਕੀਤਾ।

Published by: ABP Sanjha