ਪੰਜਾਬੀ ਇੰਡਸਟਰੀ ਦੇ ਰੌਕਸਟਾਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਦਿਲਜੀਤ ਦੀ ਫਿਲਮ 'ਚਮਕੀਲਾ' ਰਿਲੀਜ਼ ਲਈ ਬਿਲਕੁਲ ਤਿਆਰ ਹੈ। ਇਹ ਫਿਲਮ 12 ਅਪ੍ਰੈਲ ਤੋਂ ਨੈੱਟਫਲਿਕਸ ;ਤੇ ਸਟ੍ਰੀਮ ਕਰੇਗੀ। ਇਸ ਤੋਂ ਪਹਿਲਾਂ ਦਿਲਜੀਤ ਨੇ ਹਾਲ ਹੀ 'ਚ ਆਪਣੇ ਤਾਜ਼ਾ ਬਿਆਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਿਲਜੀਤ ਨੇ ਇੱਕ ਨਿੱਜੀ ਯੂਟਿਊਬ ਚੈਨਲ ਨੂੰ ਇੰਟਰਵਿਊ ਦਿੱਤੀ ਸੀ, ਜਿਸ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ 'ਚਮਕੀਲਾ' ਫਿਲਮ ਦੀ ਸ਼ੂਟਿੰਗ ਕਰਦਿਆਂ ਕਈ ਵਾਰੀ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਮੌਜੂਦਗੀ ਦਾ ਅਹਿਸਾਸ ਹੋਇਆ ਸੀ। ਦਿਲਜੀਤ ਨੇ ਕਿਹਾ ਕਿ ਫਿਲਮ ਦੇ ਆਖਰੀ ਸੀਨ ਦੀ ਸ਼ੂਟਿੰਗ ਉੱਥੇ ਹੀ ਹੋਈ ਸੀ, ਜਿੱਥੇ ਅਸਲ 'ਚ ਚਮਕੀਲੇ ਦੀ ਮੌਤ ਹੋਈ ਸੀ। ਇਸ ਦੌਰਾਨ ਮੇਰੇ ਹੱਥ 'ਚ ਤੁੰਬੀ ਫੜੀ ਹੋਈ ਸੀ, ਉਹ ਤੁੰਬੀ ਦੀ ਤਾਰ ਮੇਰੀ ਉਂਗਲ 'ਤੇ ਲੱਗੀ ਤੇ ਮੇਰਾ ਖੂਨ ਜ਼ਮੀਨ 'ਤੇ ਡਿੱਗਿਆ। ਉੱਥੇ ਹੀ ਮੈਨੂੰ ਜ਼ਬਰਦਸਤ ਅਹਿਸਾਸ ਹੋਇਆ ਕਿ ਇੱਥੇ ਹੀ ਚਮਕੀਲੇ ਦਾ ਖੂਨ ਹੋਇਆ ਸੀ। ਦੇਖੋ ਇਹ ਵੀਡੀਓ: