90 ਦੇ ਦਹਾਕੇ ਦੇ ਮਸ਼ਹੂਰ ਪੰਜਾਬੀ ਲੋਕ ਗਾਇਕ ਚਮਕੀਲਾ ਦੇ ਜੀਵਨ 'ਤੇ ਆਧਾਰਿਤ ਫਿਲਮ ਅਮਰ ਸਿੰਘ ਚਮਕੀਲਾ ਨੂੰ ਇੰਟਰਨੈਸ਼ਨਲ ਐਮੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ।

Published by: ABP Sanjha

ਇਸ ਫਿਲਮ ਨੂੰ ਦੋ ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਹ ਸਰਵੋਤਮ ਅਦਾਕਾਰ ਤੇ ਸਰਵੋਤਮ ਫਿਲਮ ਹਨ। ਦਿਲਜੀਤ ਦੋਸਾਂਝ ਨੇ ਚਮਕੀਲਾ ਦਾ ਕਿਰਦਾਰ ਨਿਭਾਇਆ ਹੈ।

Published by: ABP Sanjha

ਦਿਲਜੀਤ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ। ਉਨ੍ਹਾਂ ਨੇ ਫਿਲਮ ਦੇ ਨਿਰਦੇਸ਼ਕ ਇਮਤਿਆਜ਼ ਅਲੀ ਦਾ ਵੀ ਧੰਨਵਾਦ ਕੀਤਾ ਹੈ।

Published by: ABP Sanjha

ਅਲੀ ਨੇ ਫਿਲਮ ਨੂੰ ਦੋ ਪੁਰਸਕਾਰਾਂ ਲਈ ਨਾਮਜ਼ਦ ਕਰਨ 'ਤੇ ਦਿਲਜੀਤ ਤੇ ਟੀਮ ਨੂੰ ਵਧਾਈ ਦਿੱਤੀ ਹੈ।

Published by: ABP Sanjha

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਫਿਲਮ ਵਿੱਚ ਚਮਕੀਲਾ ਦੀ ਪਤਨੀ ਅਮਰਜੋਤ ਕੌਰ ਦੀ ਭੂਮਿਕਾ ਨਿਭਾਇਆ ਹੈ।

ਫਿਲਮ ਨੂੰ ਟੀਵੀ ਮੂਵੀ/ਮਿੰਨੀ-ਸੀਰੀਜ਼ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ।

ਚਮਕੀਲਾ ਨੂੰ ਸਟੇਜ 'ਤੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।

Published by: ABP Sanjha

ਇਸ ਮਹੱਤਵਪੂਰਨ ਪ੍ਰਾਪਤੀ 'ਤੇ ਦਿਲਜੀਤ ਨੇ ਕਿਹਾ, ਮੈਂ ਸੱਚਮੁੱਚ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਕਿ ਅਮਰ ਸਿੰਘ ਚਮਕੀਲਾ, ਜੋ ਪੰਜਾਬ ਦੇ ਇੱਕ ਕਲਾਕਾਰ ਸਨ, ਨੂੰ ਅੱਜ ਇੰਨੇ ਵੱਡੇ ਕੌਮਾਂਤਰੀ ਪਲੇਟਫਾਰਮ ਉਪਰ ਸਲਾਹਿਆ ਜਾ ਰਿਹਾ ਹੈ।

ਇਹ ਨੌਮੀਨੇਸ਼ਨ ਸਿਰਫ ਮੇਰੇ ਨਾਮ ਨਹੀਂ ਬਲਕਿ ਅਮਰ ਸਿੰਘ ਚਮਕੀਲਾ ਦੀ ਪੂਰੀ ਵਿਰਾਸਤ ਦੇ ਨਾਮ ਹੈ। ਮੈਂ ਇਮਤਿਆਜ਼ ਅਲੀ ਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਮੈਨੂੰ ਇਸ ਕਰਦਾਰ ਲਈ ਚੁਣਿਆ।