Firing On Rapper: ਮਿਊਜ਼ਿਕ ਇੰਡਸਟਰੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਫਿਲਮੀ ਹਸਤੀਆਂ ਦੇ ਨਾਲ-ਨਾਲ ਪ੍ਰਸ਼ੰਸਤਾਂ ਵਿਚਾਲੇ ਵੀ ਦਹਿਸ਼ਤ ਫੈਲਾ ਦਿੱਤੀ ਹੈ।

Published by: ABP Sanjha

ਦੱਸ ਦੇਈਏ ਕਿ ਹਿੱਪ-ਹੌਪ ਜਗਤ ਵਿੱਚ ਮਸ਼ਹੂਰ ਰੈਪਰ ਅਤੇ 'ਮੀਗੋਸ' ਗਰੁੱਪ ਦੇ ਸਾਬਕਾ ਮੈਂਬਰ ਆਫਸੈੱਟ (Offset), ਜੋ ਕਿ ਮਸ਼ਹੂਰ ਗਾਇਕਾ ਕਾਰਡੀ ਬੀ ਦੇ ਸਾਬਕਾ ਪਤੀ ਹਨ, 'ਤੇ ਫਲੋਰੀਡਾ ਵਿੱਚ ਜਾਨਲੇਵਾ ਹਮਲਾ ਹੋਇਆ ਹੈ।

Published by: ABP Sanjha

ਆਫਸੈੱਟ ਨੂੰ ਗੋਲੀ ਲੱਗੀ ਹੈ ਅਤੇ ਉਹ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਸੋਮਵਾਰ ਸ਼ਾਮ 7 ਵਜੇ ਦੇ ਕਰੀਬ 'ਸੈਮੀਨੋਲ ਹਾਰਡ ਰੌਕ ਹੋਟਲ ਐਂਡ ਕੈਸੀਨੋ' ਦੇ ਬਾਹਰ ਪਾਰਕਿੰਗ ਏਰੀਆ ਵਿੱਚ ਵਾਪਰੀ।

Published by: ABP Sanjha

ਦੱਸਿਆ ਜਾ ਰਿਹਾ ਹੈ ਕਿ ਹਮਲੇ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਮੈਮੋਰੀਅਲ ਰੀਜਨਲ ਹਸਪਤਾਲ ਲਿਜਾਇਆ ਗਿਆ। ਆਫਸੈੱਟ ਦੇ ਨੁਮਾਇੰਦੇ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰੈਪਰ ਦੀ ਹਾਲਤ ਸਥਿਰ ਹੈ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਹੈ।

Published by: ABP Sanjha

ਸੈਮੀਨੋਲ ਕਾਉਂਟੀ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਇਸ ਘਟਨਾ ਵਿੱਚ ਕਿਸੇ ਦੀ ਜਾਨ ਨੂੰ ਖਤਰਾ ਨਹੀਂ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

Published by: ABP Sanjha

ਦੱਸਣਯੋਗ ਹੈ ਕਿ ਕਿਆਰੀ ਸੇਫਸ (ਆਫਸੈੱਟ) ਨੇ ਸਾਲ 2010 ਦੇ ਦੌਰ ਵਿੱਚ 'ਮੀਗੋਸ' ਗਰੁੱਪ ਰਾਹੀਂ ਰੈਪ ਦੀ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਸੀ।

Published by: ABP Sanjha

ਉਨ੍ਹਾਂ ਦੇ “Bad and Boujee” ਅਤੇ “Walk It Talk It” ਵਰਗੇ ਗੀਤਾਂ ਨੇ ਦੁਨੀਆ ਭਰ ਵਿੱਚ ਧੂਮ ਮਚਾਈ। ਸਾਲ 2022 ਵਿੱਚ ਗਰੁੱਪ ਦੇ ਮੈਂਬਰ ਟੇਕਆਫ (Takeoff) ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਇਹ ਗਰੁੱਪ ਟੁੱਟ ਗਿਆ ਸੀ।

Published by: ABP Sanjha

ਹਾਲ ਹੀ ਵਿੱਚ 2025 ਵਿੱਚ ਉਨ੍ਹਾਂ ਨੇ ਆਪਣੀ ਨਵੀਂ ਮਿਕਸਟੇਪ 'Haunted by Fame' ਰਿਲੀਜ਼ ਕੀਤੀ ਸੀ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਆਫਸੈੱਟ ਦੇ ਪ੍ਰਸ਼ੰਸਕ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਦੁਆਵਾਂ ਕਰ ਰਹੇ ਹਨ।

Published by: ABP Sanjha