Singer Death: ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿਚਾਲੇ ਵੀ ਮਾਤਮ ਪਸਰਿਆ ਹੋਇਆ ਹੈ।

Published by: ABP Sanjha

ਜਾਣਕਾਰੀ ਲਈ ਦੱਸ ਦੇਈਏ ਕਿ ਬ੍ਰਿਟਿਸ਼ ਮੂਲ ਦੀ ਮਸ਼ਹੂਰ ਗਾਇਕਾ ਅਤੇ ਗਰਲ ਗਰੁੱਪ G.R.L. ਦੀ ਮੈਂਬਰ ਲੌਰੇਨ ਬੇਨੇਟ ਦਾ 36 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

Published by: ABP Sanjha

ਲੌਰੇਨ ਨੂੰ ਵਿਸ਼ਵ ਪੱਧਰ 'ਤੇ ਉਸ ਦੇ ਸੁਪਰਹਿੱਟ ਗੀਤ 'ਪਾਰਟੀ ਰੌਕ ਐਂਥਮ' ਲਈ ਜਾਣਿਆ ਜਾਂਦਾ ਸੀ। ਫਿਲਹਾਲ ਮੌਤ ਦੇ ਕਾਰਨਾਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਹੈ।

Published by: ABP Sanjha

G.R.L. ਗਰੁੱਪ ਨੇ ਇੰਸਟਾਗ੍ਰਾਮ ਰਾਹੀਂ ਉਸਦੀ ਮੌਤ ਦੀ ਪੁਸ਼ਟੀ ਕਰਦਿਆਂ ਲਿਖਿਆ, ਬਹੁਤ ਦੁੱਖ ਨਾਲ ਅਸੀਂ ਆਪਣੀ ਪਿਆਰੀ ਲੌਰੇਨ ਦੇ ਦੇਹਾਂਤ ਦੀ ਖ਼ਬਰ ਸਾਂਝੀ ਕਰ ਰਹੇ ਹਾਂ। ਸਾਡਾ ਦਿਲ ਟੁੱਟ ਗਿਆ ਹੈ।

Published by: ABP Sanjha

ਅਸੀਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਕਿ ਉਹ ਸਾਡੇ ਲਈ ਕਿੰਨੀ ਮਾਇਨੇ ਰੱਖਦੀ ਸੀ। ਅਸੀਂ ਉਸ ਦੇ ਪਿਆਰ, ਹਾਸੇ ਅਤੇ ਅਣਗਿਣਤ ਯਾਦਾਂ ਨੂੰ ਹਮੇਸ਼ਾ ਸੰਭਾਲ ਕੇ ਰੱਖਾਂਗੇ, ਜੋ ਉਸ ਨੇ ਸਾਨੂੰ ਦਿੱਤੀਆਂ।

Published by: ABP Sanjha

ਉਸਦੀ ਸੁੰਦਰ ਆਤਮਾ ਨੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਛੂਹਿਆ, ਅਤੇ ਅਸੀਂ ਉਸਨੂੰ ਹਮੇਸ਼ਾ ਯਾਦ ਕਰਾਂਗੇ ਅਤੇ ਪਿਆਰ ਕਰਾਂਗੇ। ਪਿਆਰੀ ਲੌਰੇਨ।

Published by: ABP Sanjha

ਦੱਸਿਆ ਜਾ ਰਿਹਾ ਕਿ ਯੂਕੇ ਦੇ ਕੈਂਟ ਵਿੱਚ ਜਨਮੀ ਲੌਰੇਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਥਾਨਕ ਟੈਲੇਂਟ ਸ਼ੋਅ ਅਤੇ ਪੱਬਾਂ ਵਿੱਚ ਗਾ ਕੇ ਕੀਤੀ ਸੀ। ਛੋਟੀ ਉਮਰ ਵਿੱਚ ਉਹ 'ਦਿ ਐਕਸ ਫੈਕਟਰ' ਵਿੱਚ ਨਜ਼ਰ ਆਈ,

Published by: ABP Sanjha

ਜਿਸ ਤੋਂ ਬਾਅਦ ਉਹ 'ਪੈਰਾਡਾਈਜ਼ੋ ਗਰਲਜ਼' ਗਰੁੱਪ ਵਿੱਚ ਸ਼ਾਮਲ ਹੋਣ ਲਈ 17 ਸਾਲ ਦੀ ਉਮਰ ਵਿੱਚ ਲਾਸ ਏਂਜਲਸ ਚਲੀ ਗਈ। 2011 ਵਿੱਚ 'ਪਾਰਟੀ ਰੌਕ ਐਂਥਮ' ਦੀ ਵੱਡੀ ਸਫਲਤਾ ਤੋਂ ਬਾਅਦ, ਉਹ 5 ਮੈਂਬਰੀ ਬੈਂਡ G.R.L. ਦਾ ਹਿੱਸਾ ਬਣੀ।

Published by: ABP Sanjha

ਮਰਹੂਮ ਗਾਇਕਾ ਆਪਣੇ ਪਿੱਛੇ 6 ਸਾਲ ਦੀ ਧੀ ਹਾਰਲੋ ਨੂੰ ਛੱਡ ਗਈ ਹੈ, ਜੋ 'ਫੁੱਟਲੂਜ਼' ਅਦਾਕਾਰ ਕੈਨੀ ਵਰਮਲਡ ਤੋਂ ਹੋਈ ਸੀ।

Published by: ABP Sanjha