ਸਹਿਜ ਅਰੋੜਾ ਅਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ, ਜੋ ਕੁੱਲ੍ਹੜ ਪੀਜ਼ਾ ਕੱਪਲ ਦੇ ਨਾਂ ਨਾਲ ਵੀ ਮਸ਼ਹੂਰ ਹਨ।



ਇਹ ਜੋੜਾ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਕੁੱਝ ਸਮੇਂ ਪਹਿਲਾਂ ਜੋੜੇ ਦੀ ਇੱਕ ਪ੍ਰਾਇਵੇਟ ਵੀਡੀਓ ਲੀਕ ਹੋ ਗਈ ਸੀ,



ਜਿਸ ਤੋਂ ਬਾਅਦ ਪੰਜਾਬ ਦੇ ਨਾਲ ਨਾਲ ਦੇਸ਼ ਭਰ 'ਚ ਹੰਗਾਮਾ ਹੋਇਆ ਸੀ।



ਹਾਲਾਂਕਿ ਸਹਿਜ ਕਈ ਵਾਰ ਮੀਡੀਆ ਦੇ ਸਾਹਮਣੇ ਆਏ ਅਤੇ ਕਿਹਾ ਕਿ ਇਹ AI ਦੁਆਰਾ ਬਣਾਈ ਗਈ ਵੀਡੀਓ ਸੀ।



ਹਾਲਾਂਕਿ ਇਸ ਮੁੱਦੇ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।



ਇੱਕ ਵਾਰ ਫਿਰ ਇਹ ਜੋੜਾ ਉਸ ਸਮੇਂ ਸੁਰਖੀਆਂ ਵਿੱਚ ਆ ਗਿਆ ਹੈ,



ਹੁਣ ਇਸ ਜੋੜੇ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ।



ਇਸ ਵੀਡੀਓ 'ਤੇ ਵੀ ਲੋਕ ਉਨ੍ਹਾਂ ਨੂੰ ਟਰੋਲ ਕਰਨ ਤੋਂ ਬਾਜ਼ ਨਹੀਂ ਆਏ। ਇਹ ਵੀਡੀਓ ਜੋੜੇ ਨੇ ਬੀਤੇ ਦਿਨੀਂ ਸ਼ੇਅਰ ਕੀਤਾ ਸੀ।



ਦੋਵਾਂ ਨੂੰ ਵੀਡੀਓ 'ਚ ਹੋਲੀ ਮਨਾਉਂਦੇ ਦੇਖਿਆ ਗਿਆ।



ਦੋਵਾਂ ਦੀ ਹੋਲੀ ਖੇਡਦੇ ਹੋਏ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਦੀ ਖੂਬ ਤਾਰੀਫ ਹੋ ਰਹੀ ਹੈ। ਪਰ ਦੂਜੇ ਪਾਸੇ ਦੇਖਦੇ ਹੀ ਦੇਖਦੇ ਲੋਕਾਂ ਨੇ ਦੋਵਾਂ ਨੂੰ ਖੂਬ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।