ਮਲਾਇਕਾ ਅਰੋੜਾ ਆਪਣੀ ਫਿਟਨੈੱਸ ਤੇ ਫੈਸ਼ਨ ਸਟੇਟਮੈਂਟਸ ਕਾਰਨ ਹਰ ਰੋਜ਼ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰਦੀ ਰਹਿੰਦੀ ਹੈ। ਅਦਾਕਾਰਾ ਜਦੋਂ ਵੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ ਤਾਂ ਪ੍ਰਸ਼ੰਸਕ ਅਕਸਰ ਉਸ ਦੇ ਲੁੱਕ 'ਤੇ ਲਾਈਕ ਅਤੇ ਕੁਮੈਂਟ ਕਰਦੇ ਨਹੀਂ ਥੱਕਦੇ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤੁਸੀਂ ਅਦਾਕਾਰਾ ਮਲਾਇਕਾ ਅਰੋੜਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਭਿਨੇਤਰੀ ਮਲਾਇਕਾ ਅਰੋੜਾ ਹਮੇਸ਼ਾ ਹੀ ਆਪਣੇ ਲੁੱਕ ਕਾਰਨ ਲੋਕਾਂ 'ਚ ਚਰਚਾ 'ਚ ਰਹਿੰਦੀ ਹੈ। ਮਲਾਇਕਾ ਅਰੋੜਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਨ੍ਹਾਂ ਤਸਵੀਰਾਂ 'ਚ ਤੁਸੀਂ ਮਲਾਇਕਾ ਅਰੋੜਾ ਨੂੰ ਲੈਵੇਂਡਰ ਰੰਗ ਦਾ ਡੀਪਨੇਕ ਗਾਊਨ ਪਹਿਨੇ ਦੇਖ ਸਕਦੇ ਹੋ। ਅਭਿਨੇਤਰੀ ਮਲਾਇਕਾ ਅਰੋੜਾ ਨੇ ਆਪਣੇ ਵਾਲਾਂ ਦਾ ਸਟਾਈਲਿਸ਼ ਬਨ ਬਣਾ ਕੇ ਤੇ ਹਲਕਾ ਮੇਕਅੱਪ ਕਰਕੇ ਆਪਣਾ ਆਊਟਲੁੱਕ ਪੂਰਾ ਕੀਤਾ ਹੈ। ਇਨ੍ਹਾਂ ਤਸਵੀਰਾਂ 'ਚ ਮਲਾਇਕਾ ਅਰੋੜਾ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਕਿਲਰ ਪੋਜ਼ ਦੇ ਰਹੀ ਹੈ। ਵੈਸਟਰਨ ਹੋਵੇ ਜਾਂ ਐਥਨਿਕ, ਮਲਾਇਕਾ ਅਰੋੜਾ ਦਾ ਹਰ ਲੁੱਕ ਕਾਫੀ ਟ੍ਰੈਂਡੀ ਹੈ। ਫੈਨਜ਼ ਉਸ ਦੇ ਹਰ ਅੰਦਾਜ਼ ਨੂੰ ਫਾਲੋ ਕਰਦੇ ਹਨ।