ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ ਦੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਹਰ ਕੋਈ ਇਸ ਈਵੈਂਟ ਦੀ ਗੱਲ ਕਰ ਰਿਹਾ ਹੈ। ਇਸ ਫੰਕਸ਼ਨ ਦੀ ਸ਼ਾਨ ਬਣੇ ਦਿਲਜੀਤ ਦੋਸਾਂਝ ਤੇ ਰਿਹਾਨਾ। ਜਿਨ੍ਹਾਂ ਨੇ ਆਪਣੇ ਪਾਵਰਪੈਕ ਪਰਫਾਰਮੈਂਸ ਨਾਲ ਪੂਰੀ ਦੁਨੀਆ 'ਚ ਸੁਰਖੀਆਂ ਬਟੋਰੀਆਂ। ਅਨੰਤ ਤੇ ਰਾਧਿਕਾ ਦਾ ਪ੍ਰੀ ਵੈਡਿੰਗ ਤਿੰਨ ਦਿਨ ਤੱਕ ਚੱਲਿਆ। ਰਿਪੋਰਟਾਂ ਮੁਤਾਬਕ ਮੁਕੇਸ਼ ਅੰਬਾਨੀ ਨੇ ਆਪਣੇ ਛੋਟੇ ਨਵਾਬ ਅਨੰਤ ਅੰਬਾਨੀ ਦੇ ਪ੍ਰੀ ਵੈਡਿੰਗ 'ਤੇ ਪਾਣੀ ਵਾਂਗ ਪੈਸਾ ਵਹਾਇਆ। ਉਨ੍ਹਾਂ ਨੇ ਪ੍ਰੀ ਵੈਡਿੰਗ 'ਤੇ 1000 ਕਰੋੜ ਰੁਪਏ ਖਰਚ ਕੀਤੇ, ਜਿਨ੍ਹਾਂ ਵਿੱਚ ਫੰਕਸ਼ਨ 'ਚ ਪਰਫਾਰਮ ਕਰਨ ਵਾਲੇ ਕਲਾਕਾਰਾਂ ਦੀਆਂ ਫੀਸਾਂ ਵੀ ਸ਼ਾਮਲ ਹਨ। ਰਿਪੋਰਟਾਂ 'ਚ ਸਾਹਮਣੇ ਆਇਆ ਹੈ ਕਿ ਹਾਲੀਵੁੱਡ ਸਟਾਰ ਰਿਹਾਨਾ ਨੇ ਅਨੰਤ-ਰਾਧਿਕਾ ਦੇ ਪ੍ਰੀ ਵੈਡਿੰਗ 'ਚ ਪਰਫਾਰਮ ਕਰਨ ਲਈ 52 ਕਰੋੜ ਦੀ ਮੋਟੀ ਫੀਸ ਲਈ ਸੀ। ਰਿਹਾਨਾ ਨੇ ਸਿਰਫ 15 ਮਿੰਟਾਂ ਦੀ ਪਰਫਾਰਮੈਂਸ ਲਈ 6.3 ਮਿਲੀਅਨ ਡਾਲਰ ਯਾਨਿ 52 ਕਰੋੜ ਰੁਪਏ ਦੀ ਮੋਟੀ ਫੀਸ ਚਾਰਜ ਕੀਤੀ। ਇਹੀ ਨਹੀਂ ਉਹ ਪ੍ਰੀ ਵੈਡਿੰਗ ਦੀ ਸਭ ਤੋਂ ਮਹਿੰਗੀ ਕਲਾਕਾਰ ਵੀ ਰਹੀ। ਦੱਸ ਦਈਏ ਕਿ ਪ੍ਰੀ ਵੈਡਿੰਗ ਫੰਕਸ਼ਨ 'ਚ ਦਿਲਜੀਤ ਦੋਸਾਂਝ ਨੇ ਸਾਰੀ ਲਾਈਮਲਾਈਟ ਚੋਰੀ ਕਰ ਲਈ। ਉਨ੍ਹਾਂ ਦੇ ਵੀਡੀਓਜ਼ ਸਭ ਤੋਂ ਜ਼ਿਆਦਾ ਵਾਇਰਲ ਹੋ ਰਹੇ ਹਨ। ਦਿਲਜੀਤ ਦੋਸਾਂਝ ਸਟੇਜ ਪਰਫਾਰਮੈਂਸ ਦੇ ਬਾਦਸ਼ਾਹ ਹਨ ਅਤੇ ਅਸੀਂ ਸਭ ਇਹ ਕੋਚੇਲਾ 'ਚ ਵੀ ਦੇਖ ਚੁੱਕੇ ਹਾਂ। ਇੱਥੋਂ ਤੱਕ ਕਿ ਅਨੰਤ ਅੰਬਾਨੀ ਨੇ ਦਿਲਜੀਤ ਨੂੰ ਬੇਨਤੀ ਕੀਤੀ ਕਿ ਉਹ 20 ਮਿੰਟ ਹੋਰ ਪਰਫਾਰਮ ਕਰਨ। ਦਿਲਜੀਤ ਨੇ ਕੁੱਝ ਦੇਰ ਦੀ ਪਰਫਾਰਮੈਂਸ ਲਈ ਕਿੰਨੀ ਫੀਸ ਚਾਰਜ ਕੀਤੀ ਸੀ। ਦਿਲਜੀਤ ਨੂੰ ਅਨੰਤ ਰਾਧਿਕਾ ਦੇ ਪ੍ਰੀ ਵੈਡਿੰਗ ਲਈ 4 ਕਰੋੜ ਫੀਸ ਮਿਲੀ ਹੈ। ਜਿਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ।