ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਇੰਨੀਂ ਦਿਨੀਂ ਲਾਈਮਲਾਈਟ ਤੋਂ ਦੂਰ ਹੈ। ਪਰ ਉਸ ਨੇ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਸ਼ੇਅਰ ਕਰ ਵੱਡਾ ਧਮਾਕਾ ਕਰ ਦਿੱਤਾ ਹੈ। ਐਮੀ ਵਿਰਕ ਕਰਨ ਜੌਹਰ ਦੇ ਵੱਡੇ ਪ੍ਰੋਜੈਕਟ 'ਚ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਫਿਲਮ ਦਾ ਨਾਮ ਹੈ 'ਬੈਡ ਨਿਊਜ਼'। ਫਿਲਮ 'ਚ ਐਮੀ ਐਨੀਮਲ ਦੀ 'ਭਾਬੀ 2' ਯਾਨਿ ਤ੍ਰਿਪਤੀ ਡਿਮਰੀ ਦੇ ਨਾਲ ਰੋਮਾਂਸ ਕਰਦੇ ਨਜ਼ਰ ਆਂਉਣਗੇ। ਇਸ ਫਿਲਮ 'ਚ ਐਮੀ ਤੇ ਤ੍ਰਿਪਤੀ ਦੇ ਨਾਲ ਵਿੱਕੀ ਕੌਸ਼ਲ ਵੀ ਮੁੱਖ ਕਿਰਦਾਰ 'ਚ ਹਨ। ਐਮੀ ਵਿਰਕ ਨੇ ਫਿਲਮ ਦਾ ਅਧਿਕਾਰਤ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਤ੍ਰਿਪਤੀ ਡਿਮਰੀ ਪ੍ਰੈਗਨੈਂਟ ਹੈ ਤੇ ਐਮੀ ਦੀਆਂ ਬਾਹਾਂ 'ਚ ਨਜ਼ਰ ਆ ਰਹੀ ਹੈ। ਜਦਕਿ ਦੂਜੇ ਹੱਥ ਨਾਲ ਐਮੀ ਵਿੱਕੀ ਕੌਸ਼ਲ ਨੂੰ ਰੋਕਦੇ ਨਜ਼ਰ ਆ ਰਹੇ ਹਨ। ਫਿਲਮ ਦਾ ਪੋਸਟਰ ਦੇਖ ਇੰਝ ਲਗ ਰਿਹਾ ਹੈ ਕਿ ਫਿਲਮ ਮਜ਼ੇਦਾਰ ਹੋਣ ਵਾਲੀ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਫਿਲਮ 19 ਜੁਲਾਈ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਸਿਨੇਮਾਘਰਾਂ ਤੋਂ ਬਾਅਦ ਇਸ ਫਿਲਮ ਨੂੰ ਤੁਸੀਂ ਓਟੀਟੀ ਪਲੇਟਫਾਰਮ ਐਮੇਜ਼ੋਨ ਪ੍ਰਾਈਮ ਵੀਡੀਓ 'ਤੇ ਵੀ ਦੇਖ ਸਕੋਗੇ।