ਪੰਜਾਬੀ ਸਿੰਗਰ ਹਰਭਜਨ ਮਾਨ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਨ੍ਹਾਂ ਦੀ ਈਪੀ ਹਾਲ ਹੀ ;ਚ ਰਿਲੀਜ਼ ਹੋਈ ਸੀ, ਜਿਸ ਨੂੰ ਪੰਜਾਬੀਆਂ ਨੇ ਭਰਪੂਰ ਪਿਆਰ ਦਿੱਤਾ। ਇਸ ਤੋਂ ਬਾਅਦ ਹੁਣ ਗਾਇਕ ਦੀਆਂ ਪਤਨੀ ਨਾਲ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ ਹਰਭਜਨ ਮਾਨ ਪਤਨੀ ਹਰਮਨ ਕੌਰ ਦੇ ਨਾਲ ਰੋਮਾਂਟਿਕ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਤਸਵੀਰਾਂ 'ਚ ਦੋਵੇਂ ਇਕੱਠੇ ਚਾਹ ਪੀਂਦੇ ਨਜ਼ਰ ਆ ਰਹੇ ਹਨ। ਦੋਵਾਂ ਨੇ ਇੱਕ ਦੂਜੇ ਨਾਲ ਇੱਕ ਤੋਂ ਵਧ ਕੇ ਇੱਕ ਪਿਆਰ ਭਰੇ ਪੋਜ਼ ਦਿੱਤੇ ਹਨ। ਫੈਨਜ਼ ਦੋਵਾਂ ਦੀਆਂ ਤਸਵੀਰਾਂ 'ਤੇ ਕਮੈਂਟ ਕਰ ਪਿਆਰ ਦੀ ਖੂਬ ਬਰਸਾਤ ਕਰ ਰਹੇ ਹਨ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਹਰਭਜਨ ਮਾਨ ਤੇ ਉਨ੍ਹਾਂ ਦਾ ਪਰਿਵਾਰ ਹਾਲ ਹੀ 'ਚ ਪੰਜਾਬ ਆਇਆ ਹੋਇਆ ਸੀ। ਇਥੇ ਉਨ੍ਹਾਂ ਨੇ ਆਪਣੇ ਪਿੰਡ 'ਚ ਕਈ ਦਿਲ ਲਾਏ। ਜਿਸ ਦੀਆ ਬੇਹੱਦ ਪਿਆਰੀਆਂ ਤਸਵੀਰਾਂ ਸਾਹਮਣੇ ਆਈਆਂ ਸੀ। ਇਨ੍ਹਾਂ ਤਸਵੀਰਾਂ ਨੂੰ ਦੇਖ ਪਤਾ ਲੱਗਦਾ ਹੈ ਕਿ ਵਿਦੇਸ਼ 'ਚ ਰਹਿੰਦੇ ਹੋਏ ਵੀ ਗਾਇਕ ਤੇ ਉਨ੍ਹਾਂ ਦਾ ਪਰਿਵਾਰ ਅੱਜ ਤੱਕ ਆਪਣੀਆਂ ਜੜਾਂ ਨਾਲ ਜੁੜਿਆ ਹੋਇਆ ਹੈ।