ਪੰਜਾਬੀ ਗਾਇਕ ਮਨਕੀਰਤ ਔਲਖ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਗਾਇਕ ਨੇ ਹਾਲ ਹੀ 'ਚ ਜ਼ਖਮੀ ਹਾਲਤ 'ਚ ਆਪਣਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ, ਜਿਸ ਨੂੰ ਦੇਖ ਕੇ ਉਸ ਦੇ ਫੈਨਜ਼ ਚਿੰਤਾ 'ਚ ਪੈ ਗਏ। ਇਸ ਤੋਂ ਬਾਅਦ ਹੁਣ ਮਨਕੀਰਤ ਔਲਖ ਦੀ ਇੱਕ ਹੋਰ ਪੋਸਟ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ, ਮਨਕੀਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਇੱਕ ਬੱਚਾ ਦਿਖਾਈ ਦੇ ਰਿਹਾ ਹੈ। ਇਹ ਔਲਖ ਦਾ ਆਪਣਾ ਹੀ ਵੀਡੀਓ ਹੈ, ਜਿਸ ਨੂੰ ਉਸ ਨੇ 8 ਮਾਰਚ ਨੂੰ ਸ਼ੇਅਰ ਕੀਤਾ ਸੀ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਉਸ ਨੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਸੀ ਤੇ ਨਾ ਹੀ ਕੈਪਸ਼ਨ 'ਚ ਕੁੱਝ ਮੈਂਸ਼ਨ ਕੀਤਾ ਸੀ। ਵੀਡੀਓ ਬਾਰੇ ਤੁਹਾਨੂੰ ਬਾਅਦ 'ਚ ਦਸਦੇ ਹਾਂ ਇਸ ਸਟੋਰੀ ਨੂੰ ਬੀਤੇ ਦਿਨੀਂ ਔਲਖ ਨੇ ਸ਼ੇਅਰ ਕੀਤਾ ਸੀ। ਇਸ ਦਾ ਵੀਡੀਓ ਗਾਇਕ ਨੇ 8 ਮਾਰਚ ਨੂੰ ਸ਼ੇਅਰ ਕੀਤਾ ਸੀ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮਨਕੀਰਤ ਔਲਖ ਨੇ ਬੱਚੇ ਦੀ ਵੀਡੀਓ ਕਿਉਂ ਸ਼ੇਅਰ ਕੀਤੀ? ਕੀ ਮਨਕੀਰਤ ਦੂਜੀ ਵਾਰ ਪਿਤਾ ਬਣਿਆ ਹੈ ਜਾਂ ਫਿਰ ਉਸ ਨੇ ਕਿਸੇ ਹੋਰ ਦੇ ਬੱਚੇ ਦੀ ਵੀਡੀਓ ਸ਼ੇਅਰ ਕੀਤੀ ਹੈ। ਖੈਰ ਜੋ ਵੀ ਹੈ, ਇਸ ਵੀਡੀਓ 'ਚ ਨਜ਼ਰ ਆ ਰਿਹਾ ਨੰਨ੍ਹਾ ਬੱਚਾ ਬੇਹੱਦ ਕਿਊਟ ਹੈ। ਤੁਸੀਂ ਵੀ ਦੇਖੋ: