ਕੀ ਤੁਹਾਨੂੰ ਪਤਾ ਹੈ ਕਿ ਕਿਸੇ ਵੇਲੇ ਇੱਕ ਲੜਕੀ ਨੇ ਸ਼ਾਹਰੁਖ ਖਾਨ ਨੂੰ ਜ਼ੋਰਦਾਰ ਚਾਂਟਾ ਮਾਰ ਦਿੱਤਾ ਸੀ।



ਇਹ ਕਿੱਸੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਪੂਰੀ ਕਹਾਣੀ:



ਇਹ ਗੱਲ 90 ਦੇ ਦਹਾਕਿਆਂ ਦੀ ਹੈ, ਜਦੋਂ ਸ਼ਾਹਰੁਖ ਖਾਨ ਪਹਿਲੀ ਵਾਰ ਮੁੰਬਈ ਆਏ ਸੀ।



ਸ਼ਾਹਰੁਖ ਖਾਨ ਨੇ ਖੁਦ ਇਸ ਬਾਰੇ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪਹਿਲੀ ਵਾਰ ਦਿੱਲੀ ਤੋਂ ਮੁੰਬਈ ਟਰੇਨ ਵਿੱਚ ਆਏ ਸੀ।



ਉਸ ਸਮੇਂ ਸ਼ਾਹਰੁਖ ਨੂੰ ਪਤਾ ਨਹੀਂ ਸੀ ਕਿ ਜਦੋਂ ਟਰੇਨ ਦਿੱਲੀ ਤੋਂ ਮੁੰਬਈ ਆਉਂਦੀ ਹੈ ਤਾਂ ਉਹ ਸ਼ਹਿਰ ;ਚ ਜਾ ਕੇ ਲੋਕਲ ਟਰੇਨ ਬਣ ਜਾਂਦੀ ਹੈ।



ਉਸ ਸਮੇਂ ਸ਼ਾਹਰੁਖ ਤੇ ਉਨ੍ਹਾਂ ਦੇ ਦੋਸਤਾਂ ਨੇ ਪੂਰਾ ਬਰਥ ਬੁੱਕ ਕੀਤਾ ਹੋਇਆ ਸੀ।



ਉਨ੍ਹਾਂ ਨੂੰ ਕੋਈ ਆਈਡੀਆ ਨਹੀਂ ਸੀ ਕਿ ਟਰੇਨ ਮੁੰਬਈ ਜਾ ਕੇ ਲੋਕਲ ਟਰੇਨ ਬਣ ਗਈ ਹੈ।



ਜਦੋਂ ਸ਼ਾਹਰੁਖ ਤੇ ਉਨ੍ਹਾਂ ਦੇ ਦੋਸਤ ਆਪਣੇ ਬਰਥ 'ਚ ਵਾਪਸ ਪੁੱਜੇ ਤਾਂ ਉਨ੍ਹਾਂ ਨੇ ਆਪਣੀ ਜਗ੍ਹਾ 'ਤੇ ਕਿਸੇ ਹੋਰ ਮਹਿਲਾ ਤੇ ਉਸ ਦੇ ਦੋਸਤਾਂ ਨੂੰ ਬੈਠੇ ਦੇਖਿਆ।



ਸ਼ਾਹਰੁਖ ਨੇ ਮਹਿਲਾ ਨੂੰ ਕਿਹਾ ਕਿ ਤੁਸੀਂ ਇੱਥੇ ਬੈਠ ਸਕਦੇ ਹੋ, ਪਰ ਤੁਹਾਡੇ ਦੋਸਤਾਂ ਨੂੰ ਇੱਥੇ ਬੈਠਣ ਦੀ ਇਜਾਜ਼ਤ ਨਹੀਂ ਹੈ।



ਇਸ 'ਤੇ ਉਸ ਮਹਿਲਾ ਨੇ ਸ਼ਾਹਰੁਖ ਨੂੰ ਜ਼ੋਰਦਾਰ ਚਾਂਟਾ ਮਾਰਿਆ। ਤੁਸੀਂ ਵੀ ਦੇਖੋ ਇਹ ਵੀਡੀਓ: