ਬਾਲੀਵੁੱਡ ਅਦਾਕਾਰਾ ਤ੍ਰਿਪਤੀ ਡਿਮਰੀ ਐਨੀਮਲ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ 'ਨੈਸ਼ਨਲ ਕ੍ਰਸ਼' ਬਣ ਗਈ ਹੈ। ਤ੍ਰਿਪਤੀ ਡਿਮਰੀ ਨੇ ਇਸ ਫਿਲਮ 'ਚ ਜ਼ੋਇਆ ਦਾ ਕਿਰਦਾਰ ਨਿਭਾ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਹੁਣ ਇੱਕ ਵਾਰ ਫਿਰ ਤੋਂ ਅਦਾਕਾਰਾ ਨੇ ਆਪਣੇ ਫੈਨਜ਼ ਨੂੰ ਆਪਣੇ ਲੇਟੈਸਟ ਲੁੱਕ ਨਾਲ ਦੀਵਾਨਾ ਬਣਾ ਦਿੱਤਾ ਹੈ। ਹਾਲ ਹੀ 'ਚ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਤ੍ਰਿਪਤੀ ਡਿਮਰੀ ਆਪਣੀਆਂ ਬੋਲਡ ਅਤੇ ਗਲੈਮਰਸ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਇਨ੍ਹਾਂ ਤਸਵੀਰਾਂ 'ਚ ਤੁਸੀਂ ਤ੍ਰਿਪਤੀ ਡਿਮਰੀ ਨੂੰ ਬਲੈਕ ਆਫ ਸ਼ੋਲਡਰ ਗਾਊਨ ਪਹਿਨੇ ਦੇਖ ਸਕਦੇ ਹੋ। ਤ੍ਰਿਪਤੀ ਡਿਮਰੀ ਇਸ ਗਾਊਨ 'ਚ ਬੇਹੱਦ ਹੌਟ ਅਤੇ ਸੈਕਸੀ ਲੱਗ ਰਹੀ ਹੈ। ਤ੍ਰਿਪਤੀ ਨੇ ਆਪਣੇ ਲੁੱਕ ਨੂੰ ਸਮੋਕੀ ਆਈਜ਼, ਸਟਲ ਬੇਸ ਮੇਕਅੱਪ ਅਤੇ ਵਾਲਾਂ ਨੂੰ ਸਟਾਈਲਿਸ਼ ਲੁੱਕ ਦੇ ਕੇ ਪੂਰਾ ਕੀਤਾ ਹੈ। ਇਨ੍ਹਾਂ ਤਸਵੀਰਾਂ 'ਚ ਤ੍ਰਿਪਤੀ ਡਿਮਰੀ ਨੇ ਕੈਮਰੇ ਦੇ ਸਾਹਮਣੇ ਕਿਲਰ ਪੋਜ਼ ਦਿੰਦੇ ਹੋਏ ਹੌਟ ਫੋਟੋਆਂ ਕਲਿੱਕ ਕਰਵਾਇਆਂ ਹਨ। ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਤ੍ਰਿਪਤੀ ਨੂੰ ਇੰਸਟਾਗ੍ਰਾਮ 'ਤੇ 50 ਲੱਖ ਯੂਜ਼ਰਸ ਫਾਲੋ ਕਰਦੇ ਹਨ।