Singer Death: ਸੰਗੀਤ ਜਗਤ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਇੰਡਸਟਰੀ ਸਣੇ ਪ੍ਰਸ਼ੰਸਕਾਂ ਵਿੱਚ ਮਾਤਮ ਛਾ ਗਿਆ ਹੈ।

Published by: ABP Sanjha

ਦੱਸ ਦੇਈਏ ਕਿ ਪ੍ਰਸਿੱਧ ਸੰਗੀਤਕਾਰ ਅਤੇ 'ਸੰਗੀਤ ਰਾਜਨ' ਦੇ ਨਾਂ ਨਾਲ ਜਾਣੇ ਜਾਂਦੇ ਐੱਸ. ਪੀ. ਵੈਂਕਟੇਸ਼ ਦਾ ਮੰਗਲਵਾਰ ਨੂੰ ਚੇਨਈ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਦੇਹਾਂਤ ਹੋ ਗਿਆ।

Published by: ABP Sanjha

ਜਾਣਕਾਰੀ ਮੁਤਾਬਕ 70 ਸਾਲਾ ਵੈਂਕਟੇਸ਼ ਨੂੰ ਦਿਲ ਦਾ ਦੌਰਾ ਪਿਆ ਸੀ, ਜੋ ਜਾਨਲੇਵਾ ਸਾਬਤ ਹੋਇਆ। ਉਨ੍ਹਾਂ ਦੇ ਦੇਹਾਂਤ ਨਾਲ ਦੱਖਣੀ ਭਾਰਤੀ ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Published by: ABP Sanjha

ਦੱਸ ਦੇਈਏ ਕਿ ਐੱਸ. ਪੀ. ਵੈਂਕਟੇਸ਼ ਨੇ ਆਪਣੀਆਂ ਸੁਰੀਲੀਆਂ ਧੁਨਾਂ ਅਤੇ ਦਮਦਾਰ ਬੈਕਗ੍ਰਾਊਂਡ ਮਿਊਜ਼ਿਕ ਰਾਹੀਂ ਲੱਖਾਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕੀਤਾ।

Published by: ABP Sanjha

ਉਨ੍ਹਾਂ ਨੇ ਮੋਹਨਲਾਲ ਅਤੇ ਮਮੂਟੀ ਵਰਗੇ ਸੁਪਰਸਟਾਰਾਂ ਦੀਆਂ ਕਈ ਯਾਦਗਾਰ ਫ਼ਿਲਮਾਂ ਵਿੱਚ ਸੰਗੀਤ ਦਿੱਤਾ। 1986 ਵਿੱਚ ਆਈ ਫ਼ਿਲਮ 'ਰਾਜਵਿੰਤੇ ਮਕਾਨ' ਨੇ ਉਨ੍ਹਾਂ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਸੀ।

Published by: ABP Sanjha

5 ਮਾਰਚ 1955 ਨੂੰ ਜਨਮੇ ਵੈਂਕਟੇਸ਼ ਮਸ਼ਹੂਰ ਮੈਂਡੋਲਿਨ ਵਾਦਕ ਪਝਾਨੀ ਦੇ ਪੁੱਤਰ ਸਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1971 ਵਿੱਚ ਇੱਕ ਗਿਟਾਰ ਵਾਦਕ ਵਜੋਂ ਕੀਤੀ ਸੀ।

Published by: ABP Sanjha

ਹੌਲੀ-ਹੌਲੀ ਉਨ੍ਹਾਂ ਨੇ ਕੰਨੜ, ਤੇਲਗੂ, ਤਮਿਲ ਅਤੇ ਮਲਿਆਲਮ ਫ਼ਿਲਮਾਂ ਵਿੱਚ ਆਪਣੀ ਪਛਾਣ ਬਣਾਈ। ਉਨ੍ਹਾਂ ਦੀ ਪ੍ਰਤਿਭਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ, ਸਾਲ 1993 ਵਿੱਚ ਉਨ੍ਹਾਂ ਨੇ ਫ਼ਿਲਮ 'ਪੈਤਰੁਕਮ' ਅਤੇ 'ਜਨਮ' ਲਈ...

Published by: ABP Sanjha

ਕੇਰਲ ਰਾਜ ਫ਼ਿਲਮ ਪੁਰਸਕਾਰ (ਸਭ ਤੋਂ ਪ੍ਰਸਿੱਧ ਸੰਗੀਤ ਨਿਰਦੇਸ਼ਕ) ਜਿੱਤਿਆ। ਉਨ੍ਹਾਂ ਨੇ 'ਕਿਲੁਕਮ', 'ਮਿਨਾਰਮ', 'ਸਫਾਤਿਕਮ' ਅਤੇ 'ਜੌਨੀ ਵਾਕਰ' ਵਰਗੀਆਂ ਕਈ ਸੁਪਰਹਿੱਟ ਫ਼ਿਲਮਾਂ ਵਿੱਚ ਯਾਦਗਾਰੀ ਗੀਤ ਦਿੱਤੇ।

Published by: ABP Sanjha

ਉਨ੍ਹਾਂ ਦੇ ਦੇਹਾਂਤ 'ਤੇ ਫ਼ਿਲਮ ਜਗਤ ਦੀਆਂ ਨਾਮੀ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੰਗੀਤ ਪ੍ਰੇਮੀਆਂ ਦਾ ਕਹਿਣਾ ਹੈ ਕਿ ਵੈਂਕਟੇਸ਼ ਦੀਆਂ ਧੁਨਾਂ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹਿਣਗੀਆਂ।

Published by: ABP Sanjha