ਸਿੱਧੂ ਮੂਸੇਵਾਲਾ ਦੀ ਮੌਤ ਨੂੰ 2 ਸਾਲ ਹੋਣ ਵਾਲੇ ਹਨ। ਪਰ ਉਹ ਅੱਜ ਵੀ ਆਪਣੇ ਗੀਤਾਂ ਰਾਹੀਂ ਚਾਹੁਣ ਵਾਲਿਆਂ ਦੇ ਦਿਲਾਂ 'ਚ ਜ਼ਿੰਦਾ ਹੈ।



ਇਸ ਦੇ ਨਾਲ ਨਾਲ ਮੂਸੇਵਾਲਾ ਦੇ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ।



ਹਾਲ ਹੀ 'ਚ ਮੂਸੇਵਾਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ, ਜਿਸ ਵਿੱਚ ਉਹ ਮਾਡਲ ਤੇ ਅਦਾਕਾਰਾ ਸਵੀਤਾਜ ਬਰਾੜ ਨਾਲ ਨਜ਼ਰ ਆ ਰਿਹਾ ਹੈ।



ਸਵੀਤਾਜ ਬਰਾੜ ਉਸ ਦੀ ਇੰਟਰਵਿਊ ਲੈ ਰਹੀ ਹੈ ਅਤੇ ਮੂਸੇਵਾਲਾ ਉਸ ਦੇ ਸਵਾਲਾਂ ਦੇ ਜਵਾਬ ਦੇ ਰਿਹਾ ਹੈ।



ਇਸ ਦੌਰਾਨ ਸਵੀਤਾਜ ਮੂਸੇਵਾਲਾ ਨੂੰ ਪੁੱਛਦੀ ਹੈ ਕਿ,



'ਜਦੋਂ ਤੁਹਾਡੇ ਗਾਣੇ ਹਿੱਟ ਹੋਣ ਲੱਗੇ, ਜਦੋਂ ਤੁਸੀਂ ਪੈਸੇ ਕਮਾਉਣ ਲੱਗੇ ਤਾਂ ਪਹਿਲੀ ਕਮਾਈ ਨਾਲ ਤੁਸੀਂ ਕੀ ਖਰੀਦਿਆ ਸੀ।'



ਇਸ ਦੇ ਜਵਾਬ 'ਚ ਮੂਸੇਵਾਲਾ ਨੇ ਕਿਹਾ, 'ਮੈਂ ਆਪਪਣੀ ਪਹਿਲੀ ਕਮਾਈ ਨਾਲ ਆਪਣੇ ਡੈਡੀ ਲਈ ਕਾਰ ਖਰੀਦੀ ਸੀ,



ਇਸ ਤੋਂ ਬਾਅਦ ਮੈਂ ਆਪਣੇ ਘਰ ਦਿਆਂ ਨੂੰ ਜ਼ਮੀਨ ਖਰੀਦ ਕੇ ਦਿੱਤੀ ਅਤੇ ਕੋਠੀ ਵੀ ਪਾਈ।



ਮੈਨੂੰ ਆਪਣੇ ;ਤੇ ਪੈਸੇ ਖਰਚ ਕਰਨ ਦਾ ਇੰਨਾਂ ਸ਼ੌਕ ਨਹੀਂ ਹੈ।'



ਦੇਖੋ ਇਹ ਵੀਡੀਓ: