ਟੈਕਸ: ਇਸ ਬਜਟ 'ਚ ਲੋਕ ਉਮੀਦ ਕਰ ਰਹੇ ਹਨ ਕਿ 80C ਦੇ ਤਹਿਤ ਛੋਟ ਦੀ ਸੀਮਾ ਵਧਾਈ ਜਾਵੇ।
ਕੋਰੋਨਾ ਮਹਾਮਾਰੀ ਕਾਰਨ ਲੋਕਾਂ ਦੀ ਆਮਦਨ ਪ੍ਰਭਾਵਿਤ ਹੋਈ ਹੈ ਤੇ ਕੰਮ ਕਰਨ ਦਾ ਸੱਭਿਆਚਾਰ ਤੇਜ਼ੀ ਨਾਲ ਬਦਲ ਗਿਆ ਹੈ।
ਆਤਮ-ਨਿਰਭਰ ਭਾਰਤ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਿਛਲੇ ਸਾਲ 2021-22 ਦਾ ਬਜਟ ਪੇਸ਼ ਕਰਦੇ ਹੋਏ ਕਿਹਾ ਸੀ ਕਿ ਇਹ ਆਤਮ-ਨਿਰਭਰ ਭਾਰਤ ਲਈ ਹੈ।
ਚਿਪ ਦੀ ਕਮੀ ਨੇ ਆਟੋ ਸਮੇਤ ਕਈ ਸੈਕਟਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਦਾ ਕਾਰਨ ਇਹ ਹੈ ਕਿ ਅਸੀਂ ਚਿਪਸ ਦੇ ਮਾਮਲੇ ਵਿਚ ਆਤਮ-ਨਿਰਭਰ ਨਹੀਂ ਹਾਂ। ਇਸ ਬਜਟ 'ਚ ਕੁਝ ਵੱਡੇ ਐਲਾਨ ਹੋ ਸਕਦੇ ਹਨ।
ਰੱਖਿਆ : ਚੀਨ ਦੇ ਨਾਲ ਸਰਹੱਦ 'ਤੇ ਵਧਦੇ ਤਣਾਅ ਦੇ ਮੱਦੇਨਜ਼ਰ ਭਾਰਤ ਨੂੰ ਰੱਖਿਆ ਦੇ ਮਾਮਲੇ 'ਚ ਆਪਣੀ ਸਥਿਤੀ ਸੁਧਾਰਨ ਦੀ ਲੋੜ ਹੈ।
ਮੰਨਿਆ ਜਾ ਰਿਹਾ ਹੈ ਕਿ ਇਸ ਬਜਟ 'ਚ ਪਹਿਲੀ ਵਾਰ ਰੱਖਿਆ ਖੇਤਰ ਲਈ 5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਰੱਖੀ ਜਾ ਸਕਦੀ ਹੈ।
ਖੇਤੀ: ਐਨਐਸਐਸਓ ਦੀ ਇੱਕ ਰਿਪੋਰਟ ਅਨੁਸਾਰ ਕਿਸਾਨਾਂ ਦੀ ਔਸਤ ਆਮਦਨ 10,218 ਰੁਪਏ ਪ੍ਰਤੀ ਮਹੀਨਾ ਹੈ ਅਤੇ ਇਸ ਵਿੱਚ ਖੇਤੀ ਸਿਰਫ਼ 3,798 ਰੁਪਏ ਕਮਾ ਰਹੀ ਹੈ।