ਫੀਫਾ ਵਿਸ਼ਵ ਕੱਪ ਦਾ ਕ੍ਰੇਜ਼ ਪੂਰੀ ਦੁਨੀਆ 'ਚ ਹੈ। ਇਸ ਦੌਰਾਨ ਰੋਨਾਲਡੋ ਤੋਂ ਲੈ ਕੇ ਮੈਸੀ ਤੱਕ ਦੀ ਗਰਲਫ੍ਰੈਂਡ ਅਤੇ ਪਤਨੀਆਂ ਦੀ ਕਾਫੀ ਚਰਚਾ ਹੈ। ਦੁਨੀਆ ਦੇ ਮਹਾਨ ਫੁੱਟਬਾਲਰਾਂ 'ਚੋਂ ਇਕ ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਤੇ ਉਨ੍ਹਾਂ ਦੀ ਪ੍ਰੇਮਿਕਾ ਜਾਰਜੀਨਾ ਰੋਡਰਿਗਜ਼ ਕਾਫੀ ਸੁਰਖੀਆਂ 'ਚ ਹਨ। ਦੋਵੇਂ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਰੋਨਾਲਡੋ ਤੇ ਉਨ੍ਹਾਂ ਦੀ ਪ੍ਰੇਮਿਕਾ ਰੋਡਰਿਗਜ਼ ਦੇ 4 ਬੱਚੇ ਵੀ ਹਨ। ਰੋਨਾਲਡੋ ਅਤੇ ਜਾਰਜੀਨਾ 2017 ਤੋਂ ਇੱਕ ਦੂਜੇ ਦੇ ਨਾਲ ਹਨ। ਦੋਵਾਂ ਦੀ ਬਾਂਡਿੰਗ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ। ਹਾਲਾਂਕਿ ਦੋਵਾਂ ਨੇ ਅਜੇ ਤੱਕ ਵਿਆਹ ਨਹੀਂ ਕੀਤਾ ਹੈ। ਵਿਆਹ ਨੂੰ ਲੈ ਕੇ ਰੋਨਾਲਡੋ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਮਾਂ ਆਉਣ 'ਤੇ ਉਹ ਵਿਆਹ ਕਰ ਲਵੇਗਾ। ਅਰਜਨਟੀਨਾ ਦੇ ਸਟਾਰ ਖਿਡਾਰੀ ਲਿਓਨੇਲ ਮੇਸੀ ਦੀ ਪਤਨੀ ਐਂਟੋਨੇਲਾ ਰੋਕੂਜੋ ਵੀ ਕਾਫੀ ਚਰਚਾ 'ਚ ਹੈ। ਉਹ ਬਹੁਤ ਹੀ ਗਲੈਮਰਸ ਜ਼ਿੰਦਗੀ ਜ਼ਿਊਂਦੀ ਹੈ। ਐਂਟੋਨੇਲਾ ਅਤੇ ਮੇਸੀ ਦੇ ਤਿੰਨ ਬੱਚੇ ਹਨ। ਇਹ ਜੋੜਾ ਅਕਸਰ ਸੋਸ਼ਲ ਮੀਡੀਆ 'ਤੇ ਇਕ-ਦੂਜੇ ਦੀਆਂ ਤਸਵੀਰਾਂ ਪੋਸਟ ਕਰਦਾ ਰਹਿੰਦਾ ਹੈ। ਮੇਸੀ ਦੀ ਪਤਨੀ ਐਂਟੋਨੇਲਾ ਕਾਫੀ ਗਲੈਮਰਸ ਹੈ। ਖੂਬਸੂਰਤੀ ਦੇ ਮਾਮਲੇ 'ਚ ਉਹ ਵੱਡੀਆਂ ਮਾਡਲਾਂ ਨੂੰ ਪਿੱਛੇ ਛੱਡਦੀ ਹੈ। ਐਂਟਾਨੇਲਾ ਅਕਸਰ ਆਪਣੀਆਂ ਹੌਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਬੈਲਜੀਅਮ ਦੇ ਸਟਾਰ ਫੁੱਟਬਾਲ ਖਿਡਾਰੀ ਐਕਸਲ ਵਿਟਸਲ ਤੇ ਉਨ੍ਹਾਂ ਦੀ ਪਤਨੀ ਰਾਫੇਲਾ ਸਜ਼ਾਬੋ ਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਰਾਫੇਲਾ ਅਤੇ ਐਕਸਲ ਨੇ ਸਾਲ 2015 ਵਿੱਚ ਇੱਕ ਦੂਜੇ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਪਹਿਲਾਂ ਐਕਸਲ ਨੇ ਰਾਫੇਲਾ ਨੂੰ 6 ਸਾਲ ਤੱਕ ਡੇਟ ਕੀਤਾ ਸੀ। ਐਕਸਲ ਦੀ ਪਤਨੀ ਰਾਫੇਲਾ ਐਕਸਲ ਆਪਣੇ ਬੱਚੇ ਅਤੇ ਪਤੀ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਹੈ। ਰਾਫੇਲਾ ਕਾਫੀ ਗਲੈਮਰਸ ਹੈ। ਐਕਸਲ ਅਤੇ ਰਾਫੇਲਾ ਦੀ ਜੋੜੀ ਨੂੰ ਪ੍ਰਸ਼ੰਸਕਾਂ ਦਾ ਕਾਫੀ ਪਿਆਰ ਮਿਲਦਾ ਹੈ।