ਗਠੀਆ ਇੱਕ ਅਜਿਹੀ ਬਿਮਾਰੀ ਹੈ, ਜਿਸ ਵਿੱਚ ਮਰੀਜ਼ ਦੇ ਜੋੜਾਂ ਦੇ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਇਸ ਤੋਂ ਇਲਾਵਾ ਜੋੜਾਂ 'ਚ ਸੋਜ ਦੀ ਸਮੱਸਿਆ ਵੀ ਆਮ ਹੈ। ਵਧਦੀ ਉਮਰ ਦੇ ਨਾਲ ਗਠੀਏ ਦੀ ਬੀਮਾਰੀ ਹੋਰ ਪਰੇਸ਼ਾਨੀ ਦੇਣ ਲੱਗਦੀ ਹੈ। ਜੇਕਰ ਖਾਣ-ਪੀਣ ਦਾ ਧਿਆਨ ਰੱਖਿਆ ਜਾਵੇ ਤਾਂ ਬਿਮਾਰੀ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ। ਗਠੀਆ ਦੇ ਰੋਗੀਆਂ ਨੂੰ ਆਪਣੀ ਖੁਰਾਕ 'ਚ ਇਹ 5 ਫਲ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ। ਸੰਤਰਾ ਅਤੇ ਸਾਰੇ ਖੱਟੇ ਫਲਾਂ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਗਠੀਆ ਦੇ ਰੋਗੀਆਂ ਲਈ ਤਰਬੂਜ ਫਾਇਦੇਮੰਦ ਹੁੰਦਾ ਹੈ। ਤਰਬੂਜ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਵਿਟਾਮਿਨ ਸੀ ਨਾਲ ਭਰਪੂਰ ਐਵੋਕਾਡੋ ਗਠੀਆ ਦੇ ਰੋਗੀਆਂ ਲਈ ਬਹੁਤ ਹੀ ਫਾਇਦੇਮੰਦ ਫਲ ਮੰਨਿਆ ਜਾਂਦਾ ਹੈ। ਗਠੀਆ ਰੋਗੀਆਂ ਲਈ ਵੀ ਚੈਰੀ ਖਾਣਾ ਫਾਇਦੇਮੰਦ ਹੁੰਦਾ ਹੈ। ਚੈਰੀ ਵਿੱਚ ਐਂਥੋਸਾਈਨਿਨ ਐਂਟੀਆਕਸੀਡੈਂਟ ਹੁੰਦਾ ਹੈ। ਅੰਗੂਰ ਇੱਕ ਅਜਿਹਾ ਫਲ ਹੈ ,ਜਿਸ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ।