Ayodhya Ram Mandir Trust: ਅਯੁੱਧਿਆ 'ਚ ਸੋਮਵਾਰ ਨੂੰ ਰਾਮ ਲੱਲਾ ਦੀ ਪੂਰੇ ਧੂਮ-ਧਾਮ ਨਾਲ ਪ੍ਰਾਣ-ਪ੍ਰਤਿਸ਼ਠਾ ਹੋ ਗਈ।



ਇਸ ਦਾ ਜਸ਼ਨ ਦੇਸ਼ ਭਰ ਵਿੱਚ ਮਨਾਇਆ ਗਿਆ। ਪ੍ਰਾਣ-ਪ੍ਰਤਿਸ਼ਠਾ ਪ੍ਰੋਗਰਾਮ ਵਿੱਚ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਆਏ ਮਹਿਮਾਨਾਂ ਨੇ ਹਿੱਸਾ ਲਿਆ।



ਇਨ੍ਹਾਂ ਮਹਿਮਾਨਾਂ ਵਿੱਚ ਰਾਜਨੀਤਿਕ ਹਸਤੀਆਂ ਤੋਂ ਲੈ ਕੇ ਬਾਲੀਵੁੱਡ ਸਿਤਾਰੇ ਅਤੇ ਕਾਰੋਬਾਰੀ ਹਸਤੀਆਂ ਤੱਕ ਹਰ ਕੋਈ ਸ਼ਾਮਲ ਸੀ।



ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਆਪਣੇ ਪੂਰੇ ਪਰਿਵਾਰ ਨਾਲ ਪਾਵਨ ਸਮਾਗਮ 'ਚ ਹਿੱਸਾ ਲੈਣ ਪਹੁੰਚੇ ਸਨ।



ਗੌਤਮ ਅਡਾਨੀ ਨੇ ਰਾਮ ਮੰਦਰ ਦੇ ਨਿਰਮਾਣ ਲਈ ਕਿੰਨਾ ਦਾਨ ਦਿੱਤਾ ਹੈ, ਇਸ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਵਿਲਮਰ ਨੇ ਫਾਰਚਿਊਨ ਬ੍ਰਾਂਡ ਨਾਲ ਪਵਿੱਤਰ ਰਸਮ ਲਈ ਪ੍ਰਸਾਦ ਤਿਆਰ ਕੀਤਾ ਸੀ।



ਐਸੋਸੀਏਟ ਵੈਬਸਾਈਟ ਡੀਐਨਏ ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ, ਮੋਰਾਰੀ ਬਾਪੂ ਨੇ ਅਧਿਕਾਰੀਆਂ ਨੂੰ 16.3 ਕਰੋੜ ਰੁਪਏ ਦਾਨ ਕੀਤੇ ਹਨ।



ਇਸ ਤੋਂ ਇਲਾਵਾ ਜੇ ਰਾਮ ਮੰਦਰ ਨੂੰ ਚੰਦਾ ਦੇਣ ਵਾਲੇ ਮੰਦਰਾਂ ਦੀ ਗੱਲ ਕਰੀਏ ਤਾਂ ਪਟਨਾ ਦਾ ਮਹਾਵੀਰ ਮੰਦਰ ਸਭ ਤੋਂ ਅੱਗੇ ਹੈ। ਪਟਨਾ ਦੇ ਮਹਾਵੀਰ ਮੰਦਰ ਨੇ ਰਾਮ ਮੰਦਰ ਦੇ ਨਿਰਮਾਣ ਲਈ 10 ਕਰੋੜ ਰੁਪਏ ਦਾਨ ਕੀਤੇ ਹਨ।



ਇਸ ਤੋਂ ਇਲਾਵਾ ਹੈਵੇਲਜ਼ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਮੰਦਰ ਵਿੱਚ ਰੋਸ਼ਨੀ ਦੀ ਜ਼ਿੰਮੇਵਾਰੀ ਸੰਭਾਲੀ ਹੈ।



ਹੈਵੇਲਜ਼ ਇੰਡੀਆ ਦੇ ਪ੍ਰਧਾਨ ਪਰਾਗ ਭਟਨਾਗਰ ਨੇ ਕਿਹਾ ਕਿ ਸਾਡੀ ਕੰਪਨੀ ਨੇ ਰਾਮ ਮੰਦਰ ਦੀ ਰੋਸ਼ਨੀ ਪ੍ਰਣਾਲੀ ਦੇ ਇਤਿਹਾਸਕ ਪ੍ਰੋਜੈਕਟ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ।



ਅੰਬਾਨੀ ਪਰਿਵਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁਕੇਸ਼ ਅੰਬਾਨੀ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ 2.51 ਕਰੋੜ ਰੁਪਏ ਦਾਨ ਕੀਤੇ ਹਨ।



ਇਸ ਮੌਕੇ 'ਤੇ ਮੁਕੇਸ਼ ਅੰਬਾਨੀ ਦੇ ਨਾਲ ਉਨ੍ਹਾਂ ਦੀ ਪਤਨੀ ਨੀਤਾ, ਬੇਟੀ ਈਸ਼ਾ ਅਤੇ ਜਵਾਈ ਆਨੰਦ ਪੀਰਾਮਲ, ਬੇਟੇ ਆਕਾਸ਼ ਅਤੇ ਅਨੰਤ, ਨੂੰਹ ਸ਼ਲੋਕਾ ਮਹਿਤਾ ਅਤੇ ਜਲਦ ਹੀ ਹੋਣ ਵਾਲੀ ਨੂੰਹ ਰਾਧਿਕਾ ਮਰਚੈਂਟ ਵੀ ਮੌਜੂਦ ਸਨ।



ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਬਾਨੀ ਪਰਿਵਾਰ ਨੇ ਹੁਣ ਤੱਕ 10 ਕਰੋੜ ਰੁਪਏ ਦਾਨ ਕੀਤੇ ਹਨ।