ਫਰਵਰੀ ਦੀ ਸ਼ੁਰੂਆਤ ਦੇ ਨਾਲ ਕਈ ਨਿਯਮ ਬਦਲਣ ਜਾ ਰਹੇ ਹਨ



ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੰਤਰਿਮ ਬਜਟ ਪੇਸ਼ ਕਰਨਗੇ



ਸੰਸਦ 'ਚ ਨਵੇਂ ਐਲਾਨ ਦੇ ਨਾਲ ਹੀ ਭਲਕੇ ਤੋਂ ਕਈ ਅਜਿਹੇ ਬਦਲਾਅ ਹੋਣ ਵਾਲੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ 'ਤੇ ਪਵੇਗਾ



ਇਸ ਵਿੱਚ NPS ਖਾਤੇ ਤੋਂ ਪੈਸੇ ਕਢਵਾਉਣ ਦੇ ਨਿਯਮਾਂ ਵਿੱਚ ਬਦਲਾਅ ਤੋਂ ਲੈ ਕੇ IMPS ਦੇ ਨਿਯਮਾਂ ਤੱਕ ਸ਼ਾਮਲ ਹਨ।



NPS ਖਾਤੇ ਤੋਂ ਅੰਸ਼ਕ ਰੂਪ ਵਿੱਚ ਪੈਸੇ ਕਢਵਾਉਣ ਦੇ ਨਿਯਮਾਂ ਨੂੰ ਬਦਲ ਦਿੱਤਾ ਹੈ। ਹੁਣ ਖਾਤਾਧਾਰਕ ਆਪਣੇ ਖਾਤੇ 'ਚ ਜਮ੍ਹਾ ਰਾਸ਼ੀ ਦਾ ਸਿਰਫ 25 ਫੀਸਦੀ ਹੀ ਕਢਵਾ ਸਕਣਗੇ।



ਕੱਲ੍ਹ ਤੋਂ ਇੱਕ ਬੈਂਕ ਖਾਤੇ ਤੋਂ ਦੂਜੇ ਬੈਂਕ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਨ ਲਈ IMPS ਮਨੀ ਟ੍ਰਾਂਸਫਰ ਦੇ ਨਿਯਮਾਂ ਵਿੱਚ ਬਦਲਾਅ ਹੋਣ ਜਾ ਰਿਹਾ ਹੈ।



ਕੱਲ੍ਹ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਬਦਲਾਅ ਹੋ ਸਕਦਾ ਹੈ



ਕੱਲ੍ਹ ਤੋਂ ਬਿਨਾਂ ਕੇਵਾਈਸੀ ਦੇ ਫਾਸਟੈਗ ਨੂੰ ਬੰਦ ਕਰ ਦਿੱਤਾ ਜਾਵੇਗਾ



ਰਿਜ਼ਰਵ ਬੈਂਕ ਆਫ ਇੰਡੀਆ ਫਰਵਰੀ ਮਹੀਨੇ 'ਚ ਸਾਵਰੇਨ ਗੋਲਡ ਬਾਂਡ ਦੀ ਅਗਲੀ ਕਿਸ਼ਤ ਲਿਆ ਰਿਹਾ ਹੈ



ਪੰਜਾਬ ਐਂਡ ਸਿੰਧ ਬੈਂਕ ਦੀ 444 ਦਿਨਾਂ ਦੀ ਵਿਸ਼ੇਸ਼ FD ਸਕੀਮ 31 ਜਨਵਰੀ 2024 ਨੂੰ ਖ਼ਤਮ ਹੋ ਰਹੀ ਹੈ