G20 ਨੂੰ ਹੁਣ G21 ਕਿਹਾ ਜਾਵੇਗਾ ਕਿਉਂਕਿ ਅਫਰੀਕਨ ਯੂਨੀਅਨ (African Union) ਨੂੰ ਸਥਾਈ ਮੈਂਬਰਸ਼ਿਪ ਮਿਲ ਗਈ ਹੈ।



ਭਾਰਤ ਨੇ ਆਪਣੇ-ਆਪ ਨੂੰ ਗਲੋਬਲ ਸਾਊਥ ਦੇ ਲੀਡਰ ਵਜੋਂ ਸਥਾਪਿਤ ਕੀਤਾ। ਅਫਰੀਕਨ ਯੂਨੀਅਨ 'ਚ 55 ਦੇਸ਼ ਸ਼ਾਮਲ ਹਨ।



ਪੀਐਮ ਮੋਦੀ ਨੇ ਕਿਹਾ, ਅਸੀਂ ਪ੍ਰਸਤਾਵ ਦਿੱਤਾ ਸੀ ਕਿ ਅਫਰੀਕੀ ਸੰਘ ਨੂੰ ਜੀ-20 ਦੀ ਸਥਾਈ ਮੈਂਬਰਸ਼ਿਪ ਦਿੱਤੀ ਜਾਵੇ। ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਇਸ ਨਾਲ ਸਹਿਮਤ ਹੋ। ਤੁਹਾਡੇ ਸਾਰਿਆਂ ਦੀ ਸਹਿਮਤੀ ਨਾਲ ਅੱਗੇ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ, ਮੈਂ ਇਕ ਮੈਂਬਰ ਵਜੋਂ ਅਫ਼ਰੀਕਨ ਯੂਨੀਅਨ ਨੂੰ ਸੱਦਾ ਦਿੰਦਾ ਹਾਂ।



ਦਿੱਲੀ 'ਚ ਹੋ ਰਹੇ ਜੀ-20 ਸੰਮੇਲਨ 'ਚ ਪੀਐੱਮ ਮੋਦੀ ਨੇ ਕਿਹਾ, ਕੋਵਿਡ-19 ਤੋਂ ਬਾਅਦ ਦੁਨੀਆ 'ਚ ਵਿਸ਼ਵਾਸ ਦੀ ਕਮੀ ਕਾਰਨ ਵੱਡਾ ਸੰਕਟ ਆ ਗਿਆ ਹੈ।



ਜਦੋਂ ਅਸੀਂ ਕੋਵਿਡ ਨੂੰ ਹਰਾ ਸਕਦੇ ਹਾਂ, ਅਸੀਂ ਆਪਸੀ ਅਵਿਸ਼ਵਾਸ ਦੇ ਰੂਪ 'ਚ ਆਏ ਸੰਕਟ ਨੂੰ ਵੀ ਹਰਾ ਸਕਦੇ ਹਾਂ।



ਆਓ ਅਸੀਂ ਮਿਲ ਕੇ ਵਿਸ਼ਵ ਭਰ 'ਚ ਭਰੋਸੇ ਦੀ ਘਾਟ ਨੂੰ ਇਕ ਵਿਸ਼ਵਾਸ ਤੇ ਭਰੋਸੇ 'ਚ ਬਦਲ ਦੇਈਏ। ਇਹ ਸਮਾਂ ਸਾਰਿਆਂ ਲਈ ਮਿਲ ਕੇ ਚੱਲਣ ਦਾ ਹੈ।



ਦਿੱਲੀ 'ਚ ਜੀ-20 ਸੰਮੇਲਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਜੀ-20 ਸਿਖਰ ਸੰਮੇਲਨ ਦੇ ਉਦਘਾਟਨੀ ਭਾਸ਼ਣ 'ਚ ਪੀਐਮ ਮੋਦੀ ਨੇ ਸਭ ਤੋਂ ਪਹਿਲਾਂ ਮੋਰੱਕੋ 'ਚ ਆਏ ਭੂਚਾਲ ਉੱਤੇ ਦੁੱਖ ਪ੍ਰਗਟਾਇਆ। ਉਨ੍ਹਾਂ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।



Thanks for Reading. UP NEXT

Aditya-L1 Mission: ਧਰਤੀ ਤੇ ਚੰਦਰਮਾ ਦੇ ਨਾਲ Aditya-L1 ਨੇ ਲਈ ਸੈਲਫੀ, ਤੁਸੀਂ ਵੇਖੋ ਦਿਲਚਸਪ ਨਜ਼ਾਰਾ

View next story