ਹੁਣ ਲਗਪਗ ਹਰ ਘਰ ਖਾਣਾ ਪਕਾਉਣ ਲਈ LPG ਗੈਸ ਦੀ ਵਰਤੋਂ ਕਰਦਾ ਹੈ। ਸਾਰਾ ਕੰਮ ਗੈਸ ਉਪਰ ਕਾਰਨ ਗੈਸ ਸਿਲੰਡਰ ਵੀ ਛੇਤੀ ਹੀ ਮੁੱਕ ਜਾਂਦਾ ਹੈ। ਇਸ ਨਾਲ ਗੈਸ ਮਹਿੰਗੀ ਹੋਣ ਕਰਕੇ ਖਰਚਾ ਕਾਫੀ ਵਧ ਜਾਂਦਾ ਹੈ। ਕਈ ਘਰਾਂ ਵਿੱਚ ਤਾਂ ਸਿਲੰਡਰ ਮਹੀਨੇ ਤੱਕ ਵੀ ਠੀਕ ਤਰ੍ਹਾਂ ਨਹੀਂ ਚੱਲਦਾ। ਅਜਿਹੇ 'ਚ ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅੱਗੇ ਦੱਸੇ ਟਿਪਸ ਕਾਫੀ ਮਦਦਗਾਰ ਸਾਬਤ ਹੋ ਸਕਦੇ ਹਨ। ਖਾਣਾ ਪਕਾਉਣ ਵੇਲੇ ਚੁੱਲ੍ਹੇ 'ਤੇ ਗਿੱਲੇ ਭਾਂਡੇ ਨਾ ਰੱਖੋ। ਗਿੱਲਾ ਭਾਂਡਾ ਸੁਕਾਉਣ ਦੀ ਪ੍ਰਕਿਰਿਆ ਵਿੱਚ ਬਹੁਤ ਸਾਰੀ ਗੈਸ ਬਰਬਾਦ ਹੁੰਦੀ ਹੈ। ਖਾਣਾ ਬਣਾਉਣ ਤੋਂ ਪਹਿਲਾਂ ਹਮੇਸ਼ਾ ਸੂਤੀ ਕੱਪੜੇ ਨਾਲ ਭਾਂਡਿਆਂ ਨੂੰ ਸੁਕਾਉਣ ਨਾਲ ਗੈਸ ਦੀ ਬਚਤ ਹੁੰਦੀ ਹੈ। ਪ੍ਰੈਸ਼ਰ ਕੁੱਕਰ ਵਿੱਚ ਖਾਣਾ ਬਣਾਉਣ ਨਾਲ ਗੈਸ ਦੀ ਬੱਚਤ ਹੁੰਦੀ ਹੈ। ਇਸ ਲਈ ਖਾਣਾ ਬਣਾਉਣ ਲਈ ਵੱਧ ਤੋਂ ਵੱਧ ਪ੍ਰੈਸ਼ਰ ਕੁੱਕਰ ਵਰਤੋ। ਢੱਕ ਕੇ ਖਾਣਾ ਪਕਾਉਣ ਨਾਲ ਵੀ ਗੈਸ ਦੀ ਬੱਚਤ ਹੁੰਦੀ ਹੈ। ਅਜਿਹਾ ਕਰਨ ਨਾਲ ਭੋਜਨ ਵਿਚਲੇ ਪੋਸ਼ਕ ਤੱਤ ਵੀ ਖਤਮ ਨਹੀਂ ਹੁੰਦੇ। ਬਰਨਰ ਨੂੰ ਸਾਫ਼ ਰੱਖਣ ਨਾਲ ਸਟੋਵ ਦੀ ਲਾਟ ਮਜ਼ਬੂਤ ਰਹਿੰਦੀ ਹੈ। ਇਸ ਕਾਰਨ ਬਰਤਨ ਘੱਟ ਸਮੇਂ ਵਿੱਚ ਗਰਮ ਹੋ ਜਾਂਦਾ ਹੈ ਤੇ ਘੱਟ ਗੈਸ ਦੀ ਖਪਤ ਹੁੰਦੀ ਹੈ। ਸਮਾਰਟ ਕੁਕਿੰਗ ਨਾਲ ਵੀ ਗੈਸ ਦੀ ਬਚਤ ਕੀਤੀ ਜਾ ਸਕਦੀ ਹੈ। ਯਾਨੀ ਇੱਕ ਸਮੇਂ ਵਿੱਚ ਦੋ ਵਾਰ ਦਾ ਭੋਜਨ ਪਕਾਉਣਾ ਤੇ ਖਾਣਾ ਬਣਾਉਣ ਤੋਂ ਪਹਿਲਾਂ ਸਾਰੀ ਤਿਆਰੀ ਕਰ ਲੈਣਾ ਸ਼ਾਮਲ ਹੈ।