ਸਭ ਤੋਂ ਪਹਿਲਾਂ ਅਦਰਕ ਨੂੰ ਧੋ ਕੇ ਇਸ ਦਾ ਛਿਲਕਾ ਹਟਾ ਦਿਓ। ਇਸ ਤੋਂ ਬਾਅਦ ਅਦਰਕ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ। ਹੁਣ ਪੈਨ ਨੂੰ ਗੈਸ 'ਤੇ ਰੱਖੋ ਅਤੇ ਗੈਸ ਨੂੰ ਹਲਕਾ ਕਰੋ। ਇੱਕ ਗਲਾਸ ਪਾਣੀ ਪਾਓ ਅਤੇ ਖੰਡ ਪਾਓ। ਪਾਣੀ ਅਤੇ ਚੀਨੀ ਨੂੰ ਉਬਲਣ ਦਿਓ ਅਤੇ ਇਸ ਦੀ ਇੱਕ ਤਾਰ ਦੀ ਚਾਸ਼ਨੀ ਬਣਾਓ। ਹੁਣ ਇਕ ਹੋਰ ਬਰਤਨ ਲਓ ਅਤੇ ਇਸ ਵਿਚ ਅਦਰਕ ਪਾ ਕੇ ਉਬਾਲ ਲਓ। ਇਸ ਤੋਂ ਬਾਅਦ ਅਦਰਕ ਦੇ ਟੁਕੜਿਆਂ ਨੂੰ ਚਾਸ਼ਨੀ 'ਚ ਪਾ ਕੇ ਮਿਕਸ ਕਰ ਲਓ। ਇਲਾਇਚੀ ਪਾਊਡਰ, ਨਿੰਬੂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਘੱਟ ਅੱਗ 'ਤੇ ਪਕਾਓ। ਜਦੋਂ ਇਹ ਚੰਗੀ ਤਰ੍ਹਾਂ ਪਕ ਜਾਵੇ ਤਾਂ ਸਮਝ ਲਓ ਕਿ ਹੁਣ ਅਦਰਕ ਦਾ ਮੁਰੱਬਾ ਤਿਆਰ ਹੈ। ਠੰਡਾ ਹੋਣ ਤੋਂ ਬਾਅਦ ਇਸ ਨੂੰ ਕੱਚ ਦੇ ਡੱਬੇ ਵਿਚ ਭਰੋ ਅਤੇ ਇਸ ਦਾ ਆਨੰਦ ਲਓ।